Connect with us

National

“ਮੈਂ ਰਾਜਨੀਤੀ ਛੱਡ ਰਹੀ ਹਾਂ ਤੇ ਆਪਣੇ ਪਰਿਵਾਰ ਨਾਲੋਂ ਨਾਤਾ ਤੋੜ ਰਹੀ ਹਾਂ…” ਚੋਣ ਨਤੀਜਿਆਂ ਤੋਂ ਬਾਅਦ ਲਾਲੂ ਦੀ ਧੀ ਨੇ ਪੋਸਟ ਰਾਹੀਂ ਕੀਤਾ ਵੱਡਾ ਐਲਾਨ

Published

on

ਬੀਤੇ ਦਿਨ ਬਿਹਾਰ ਵਿਧਾਨ ਸਭਾ ਚੋਣਾਂ 2025 ਦੇ ਨਤੀਜੇ ਆਏ ਸੀ ਜਿਸ ਵਿੱਚ ਰਾਸ਼ਟਰੀ ਜਨਤਾ ਦਲ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ। ਦੱਸ ਦੇਈਏ ਕਿ ਆਰ.ਜੇ.ਡੀ ਸਿਰਫ਼ 25 ਸੀਟਾਂ ‘ਤੇ ਸਿਮਟ ਗਿਆ। ਚੋਣ ਨਤੀਜਿਆਂ ਤੋਂ ਬਾਅਦ ਲਾਲੂ ਪਰਿਵਾਰ ਵਿੱਚ ਕਲੇਸ਼ ਸ਼ੁਰੂ ਹੋ ਗਿਆ ਹੈ, ਜਿਸ ਦੇ ਚੱਲਦਿਆਂ ਲਾਲੂ ਦੀ ਛੋਟੀ ਧੀ ਅਤੇ ਤੇਜਸਵੀ ਦੀ ਭੈਣ ਰੋਹਿਣੀ ਆਚਾਰੀਆ ਨੇ ਐਕਸ ‘ਤੇ ਪੋਸਟ ਕਰਕੇ ਰਾਜਨੀਤਿਕ ਹਲਚਲ ਮਚਾ ਦਿੱਤੀ ਹੈ। ਪੋਸਟ ‘ਚ ਰੋਹਿਣੀ ਆਚਾਰੀਆ ਨੇ ਲਿਖਿਆ – “ਮੈਂ ਰਾਜਨੀਤੀ ਛੱਡ ਰਹੀ ਹਾਂ ਅਤੇ ਆਪਣੇ ਪਰਿਵਾਰ ਨਾਲ ਨਾਤਾ ਤੋੜ ਰਹੀ ਹਾਂ। ਸੰਜੇ ਯਾਦਵ ਅਤੇ ਰਮੀਜ਼ ਨੇ ਮੈਨੂੰ ਅਜਿਹਾ ਕਰਨ ਲਈ ਕਿਹਾ ਅਤੇ ਮੈਂ ਸਾਰਾ ਦੋਸ਼ ਆਪਣੇ ਸਿਰ ਲੈ ਰਹੀ ਹਾਂ।”

ਜ਼ਿਕਰਯੋਗ ਹੈ ਕਿ ਲਾਲੂ ਯਾਦਵ ਦੇ ਪਰਿਵਾਰ ਅਤੇ ਰਾਸ਼ਟਰੀ ਜਨਤਾ ਦਲ ਵਿੱਚ ਫੁੱਟ ਕੋਈ ਹਾਲੀਆ ਘਟਨਾ ਨਹੀਂ ਹੈ। ਹਾਲਾਂਕਿ, ਹਾਲ ਹੀ ਦੇ ਸਮੇਂ ਵਿੱਚ ਜਿਸ ਤਰ੍ਹਾਂ ਰਾਜਨੀਤਿਕ ਘਟਨਾਵਾਂ ਵਾਪਰੀਆਂ ਹਨ, ਉਹ ਸਪੱਸ਼ਟ ਤੌਰ ‘ਤੇ ਦਰਸਾਉਂਦੀਆਂ ਹਨ ਕਿ ਆਰਜੇਡੀ ਦੇ ਅੰਦਰ ਸਭ ਕੁਝ ਠੀਕ ਨਹੀਂ ਹੈ। ਇਨ੍ਹਾਂ ਘਟਨਾਵਾਂ ਨੇ ਪਾਰਟੀ ਦੀਆਂ ਅੰਦਰੂਨੀ ਕਮਜ਼ੋਰੀਆਂ ਨੂੰ ਉਜਾਗਰ ਕੀਤਾ ਹੈ। ਲਾਲੂ ਯਾਦਵ ਦੇ ਵੱਡੇ ਪੁੱਤਰ, ਤੇਜ ਪ੍ਰਤਾਪ ਯਾਦਵ, ਪਹਿਲਾਂ ਹੀ ਪਾਰਟੀ ਅਤੇ ਪਰਿਵਾਰ ਛੱਡ ਚੁੱਕੇ ਹਨ। ਲਾਲੂ ਯਾਦਵ ਨੇ ਖੁਦ ਉਨ੍ਹਾਂ ਨੂੰ ਕੱਢ ਦਿੱਤਾ ਸੀ। ਬਾਅਦ ਵਿੱਚ, ਉਨ੍ਹਾਂ ਨੇ ਬਿਹਾਰ ਚੋਣਾਂ ਤੋਂ ਪਹਿਲਾਂ ਆਪਣੀ ਪਾਰਟੀ, ਜਨਸ਼ਕਤੀ ਜਨਤਾ ਦਲ, ਬਣਾਈ। ਉਨ੍ਹਾਂ ਨੇ ਖੁੱਲ੍ਹ ਕੇ ਆਰਜੇਡੀ ਵਿਰੁੱਧ ਚੋਣਾਂ ਲੜੀਆਂ।
ਹਾਲਾਂਕਿ, ਉਹ ਆਪਣੀ ਸੀਟ ਹਾਰ ਗਏ। ਦੂਜੇ ਪਾਸੇ, ਰੋਹਿਣੀ ਅਚਾਰੀਆ ਦੇ ਫੈਸਲੇ ਨੇ ਲਾਲੂ ਪਰਿਵਾਰ ਦੀ ਏਕਤਾ ਬਾਰੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ।

ਰੋਹਿਣੀ ਆਚਾਰੀਆ ਨੇ ਸਿੱਧੇ ਤੌਰ ‘ਤੇ ਆਰਜੇਡੀ ਰਾਜ ਸਭਾ ਸੰਸਦ ਮੈਂਬਰ ਸੰਜੇ ਯਾਦਵ ‘ਤੇ ਦੋਸ਼ ਲਗਾਇਆ ਹੈ, ਜਿਨ੍ਹਾਂ ਨੂੰ ਤੇਜਸਵੀ ਯਾਦਵ ਦੇ ਸਭ ਤੋਂ ਕਰੀਬੀ ਵਿਸ਼ਵਾਸਪਾਤਰ ਮੰਨਿਆ ਜਾਂਦਾ ਹੈ। ਸੰਜੇ ਯਾਦਵ (ਆਰਜੇਡੀ ਸੰਸਦ ਮੈਂਬਰ ਸੰਜੇ ਯਾਦਾ ਨੂੰ ਆਰਜੇਡੀ ਦੀ ਰਣਨੀਤੀ ਅਤੇ ਚੋਣ ਪ੍ਰਬੰਧਨ ਦਾ “ਦਿਮਾਗ” ਵੀ ਕਿਹਾ ਜਾਂਦਾ ਹੈ)। ਰੋਹਿਣੀ ਦੇ ਦੋਸ਼ਾਂ ਤੋਂ ਬਾਅਦ ਹੁਣ ਪਾਰਟੀ ‘ਤੇ ਆਪਣੀ ਸਥਿਤੀ ਸਪੱਸ਼ਟ ਕਰਨ ਲਈ ਦਬਾਅ ਵਧ ਗਿਆ ਹੈ।