Connect with us

National

ਵਿਆਹ ਲਈ ਸਰਕਾਰੀ ਨੌਕਰੀ ਵਾਲੀ ਕੁੜੀ ਚਾਹੀਦੀ, ਦਾਜ ਮੇਰੇ ਤੋਂ ਲੈ ਲਓ, ਨੌਜਵਾਨ ਹੋਇਆ ਵਾਇਰਲ

Published

on

ਨੌਜਵਾਨ ਨੇ ਇੱਕ ਵੱਖਰੀ ਤਰਾਂ ਨਾਲ ਆਪਣੀ ਮੰਗ ਰੱਖੀ ਹੈ ਤੇ ਮੰਗ ਵੀ ਅਜੇਹੀ ਜਿਸ ਨੂੰ ਸੁਣ ਕੇ ਲੋਕ ਹੈਰਾਨ ਵੀ ਨੇ ਤੇ ਠਹਾਕੇ ਵੀ ਲਗਾ ਰਹੇ ਹਨ। ਦਰਅਸਲ ਮੱਧ ਪ੍ਰਦੇਸ਼ ਦੇ ਛਿੰਦਵਾੜਾ ਜ਼ਿਲ੍ਹੇ ਦਾ ਇਹ ਮਾਮਲਾ ਜਿਥੇ ਇੱਕ ਅਜੀਬ ਘਟਨਾ ਵਾਪਰੀ ਹੈ। ਇੱਥੇ ਇੱਕ ਵਿਅਕਤੀ ਵਿਆਹ ਲਈ ਦਾਜ ਨਹੀਂ ਮੰਗ ਰਿਹਾ ਸੀ, ਸਗੋਂ ਦੇ ਰਿਹਾ ਸੀ। ਉਸ ਨੇ ਪੋਸਟਰ ‘ਤੇ ਸ਼ਰਤ ਲਿਖੀ ਅਤੇ ਬਾਜ਼ਾਰ ਵਿਚਕਾਰ ਖੜ੍ਹਾ ਹੋ ਗਿਆ। ਉਸ ਦੇ ਇਸ ਕਾਰਨਾਮੇ ਤੋਂ ਪਹਿਲਾਂ ਉਥੋਂ ਲੰਘਣ ਵਾਲੇ ਲੋਕ ਹੈਰਾਨ ਰਹਿ ਗਏ ਪਰ ਪੋਸਟਰ ਪੜ੍ਹ ਕੇ ਮਾਹੌਲ ਹਾਸੋਹੀਣਾ ਹੋ ਤੇ ਬਾਜ਼ਾਰ ਚ ਜਾ ਰਹੇ ਲੋਕ ਵੀ ਹੱਸ ਰਹੇ ਸਨ। ਪੋਸਟਰ ਫੜੇ ਨੌਜਵਾਨ ਦੀ ਤਸਵੀਰ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ ਹੈ।

ਦੱਸ ਦੇਈਏ ਨੌਜਵਾਨ ਨੇ ਪੋਸਟਰ ‘ਤੇ ਲਿਖਿਆ, ‘ਮੈਨੂੰ ਵਿਆਹ ਲਈ ਸਰਕਾਰੀ ਨੌਕਰੀ ਵਾਲੀ ਕੁੜੀ ਚਾਹੀਦੀ ਹੈ। ਮੈਂ ਦਾਜ ਦੇਵਾਂਗਾ। ਪਹਿਲਾਂ ਤਾਂ ਕਿਸੇ ਨੇ ਉਸ ਵੱਲ ਧਿਆਨ ਨਹੀਂ ਦਿੱਤਾ ਪਰ ਜਿਵੇਂ-ਜਿਵੇਂ ਲੋਕ ਪੋਸਟਰ ਪੜ੍ਹਦੇ ਰਹੇ, ਭੀੜ ਦਾ ਧਿਆਨ ਉਸ ਵੱਲ ਗਿਆ, ਲੋਕ ਪੋਸਟਰ ਪੜ੍ਹ ਕੇ ਹੱਸਦੇ ਰਹੇ। ਕਈ ਲੋਕਾਂ ਨੇ ਨੌਜਵਾਨ ਨਾਲ ਗੱਲ ਵੀ ਕੀਤੀ। ਕੁਝ ਸਮੇਂ ਲਈ ਇਹ ਸੜਕ ਵਿਚਕਾਰ ਹੀ ਚਲਦਾ ਰਿਹਾ। ਇਸ ਤੋਂ ਬਾਅਦ ਨੌਜਵਾਨ ਖੁਦ ਹੀ ਕਿਧਰੇ ਗਾਇਬ ਹੋ ਗਿਆ। ਲੋਕ ਕਈ ਘੰਟੇ ਇਸ ਘਟਨਾ ਦੀ ਚਰਚਾ ਕਰਦੇ ਰਹੇ। ਆਸ-ਪਾਸ ਦੇ ਦੁਕਾਨਦਾਰਾਂ ਨੇ ਵੀ ਇਹ ਦ੍ਰਿਸ਼ ਆਪਣੇ ਮੋਬਾਈਲਾਂ ਵਿੱਚ ਕੈਦ ਕਰ ਲਿਆ ਅਤੇ ਠਹਾਕੇ ਲਗਾਉਂਦੇ ਰਹੇ।