National
ਜੰਮੂ ਦੇ ਰਾਜੌਰੀ ‘ਚ ਹੋਇਆ IED ਧਮਾਕਾ,1 ਬੱਚੀ ਦੀ ਮੌਤ,5 ਜ਼ਖਮੀ ਹੋ ਗਏ

ਜੰਮੂ ਦੇ ਰਾਜੌਰੀ ਦੇ ਡੰਗਰੀ ਪਿੰਡ ਵਿੱਚ ਸੋਮਵਾਰ ਸਵੇਰੇ ਇੱਕ ਆਈਈਡੀ ਧਮਾਕਾ ਹੋਇਆ। ਇੱਕ ਬੱਚੀ ਦੀ ਮੌਤ ਹੋ ਗਈ। 5 ਜ਼ਖਮੀ ਹਨ ਅਤੇ ਇਨ੍ਹਾਂ ‘ਚੋਂ ਇਕ ਦੀ ਹਾਲਤ ਗੰਭੀਰ ਹੈ। ਧਮਾਕਾ ਉਨ੍ਹਾਂ ਤਿੰਨ ਘਰਾਂ ਵਿੱਚੋਂ ਇੱਕ ਵਿੱਚ ਹੋਇਆ ਜਿੱਥੇ ਐਤਵਾਰ ਸ਼ਾਮ ਨੂੰ ਅੱਤਵਾਦੀਆਂ ਨੇ ਗੋਲੀਬਾਰੀ ਕੀਤੀ ਸੀ। ਇਸ ਅੱਤਵਾਦੀ ਹਮਲੇ ‘ਚ 4 ਹਿੰਦੂਆਂ ਦੀ ਜਾਨ ਚਲੀ ਗਈ ਅਤੇ 7 ਜ਼ਖਮੀ ਹੋ ਗਏ।
ਏਡੀਜੀਪੀ ਮੁਕੇਸ਼ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਹੈ। ਐਨਆਈਏ ਦੀ ਟੀਮ ਇੱਥੇ ਵੀ ਜਾਂਚ ਕਰੇਗੀ। ਇੱਕ ਆਈਈਡੀ ਮਿਲੀ ਸੀ, ਇਸ ਨੂੰ ਇਲਾਕੇ ਤੋਂ ਹਟਾ ਦਿੱਤਾ ਗਿਆ ਹੈ। ਸਰਚ ਆਪਰੇਸ਼ਨ ਜਾਰੀ ਹੈ। ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਐਤਵਾਰ ਸ਼ਾਮ ਨੂੰ ਹੋਈ ਗੋਲੀਬਾਰੀ ਤੋਂ ਬਾਅਦ ਹੀ ਅੱਤਵਾਦੀਆਂ ਨੇ ਘਰ ‘ਚ ਆਈ.ਈ.ਡੀ. ਰੱਖ ਦਿੱਤੀ ਹੈ