Connect with us

healthtips

ਜੇਕਰ ਕਮਰ ਦਰਦ ਤੋਂ ਤੁਸੀ ਵੀ ਹੋ ਪਰੇਸ਼ਾਨ ਤਾਂ ਅੱਜ ਹੀ ਇਨ੍ਹਾਂ ਘਰੇਲੂ ਨੁਸਖਿਆਂ ਨੂੰ ਵਰਤੋਂ

Published

on

HEALTH TIPS:ਪਿੱਠ ਦਰਦ ਦੀ ਸਮੱਸਿਆ ਵਧਦੀ ਜਾ ਰਹੀ ਹੈ। ਹਰ ਉਮਰ ਦੇ ਮਰਦ ਅਤੇ ਔਰਤਾਂ ਨੂੰ ਇਹ ਸਮੱਸਿਆ ਹੁੰਦੀ ਹੈ । ਲੰਬੇ ਸਮੇਂ ਤੱਕ ਇੱਕੋ ਸਥਾਨ ਤੇ ਬੈਠ ਕੇ ਕੰਮ ਕਰਨਾ ਜਾਂ ਸਰੀਰ ਵਿੱਚ ਕੈਲਸ਼ੀਅਮ ਅਤੇ ਵਿਟਾਮਿਨ ਦੀ ਕਮੀ ਹੋਣਾ ਇਸ ਦਾ ਮੁੱਖ ਕਾਰਨ ਮੰਨਿਆ ਜਾਂਦਾ ਹੈ।ਕਮਰ ਦਰਦ ਦਾ ਮੁੱਖ ਕਾਰਨ ਸਰੀਰ ‘ਚ ਪੋਸ਼ਕ ਤੱਤਾਂ ਦੀ ਕਮੀ ਹੈ। ਇਸ ਤੋਂ ਇਲਾਵਾ ਘੰਟਿਆਂ ਤੱਕ ਇਕ ਹੀ ਸਥਿਤੀ ਵਿਚ ਬੈਠਣਾ, ਭਾਰੀ ਵਸਤੂਆਂ ਨੂੰ ਚੁੱਕ ਕੇ ਅਚਾਨਕ ਸਰੀਰ ‘ਤੇ ਦਬਾਅ ਪਾਉਣਾ, ਕਿਸੇ ਸੱਟ ਕਾਰਨ ਜਾਂ ਵਧਦੀ ਉਮਰ ਦੇ ਨਾਲ ਤੁਹਾਨੂੰ ਕਮਰ ਦਰਦ ਦੀ ਸਮੱਸਿਆ ਹੋ ਸਕਦੀ ਹੈ।ਡਾਕਟਰਾਂ ਦੀ ਸਲਾਹ ਹੈ ਕਿ ਜੇਕਰ ਤੁਹਾਨੂੰ ਕਮਰ ਦਰਦ ਹੈ ਤਾਂ ਸਭ ਤੋਂ ਪਹਿਲਾਂ ਆਪਣਾ ਆਸਣ ਬਦਲੋ। ਕੰਮ ਦੇ ਦੌਰਾਨ ਲੰਬੇ ਸਮੇਂ ਤੱਕ ਇੱਕੋ ਸਥਿਤੀ ਵਿੱਚ ਨਾ ਬੈਠੋ ਅਤੇ ਯੋਗਾ ਕਰੋ। ਇਸ ਨਾਲ ਸਰੀਰ ਵਿੱਚ ਖਿੱਚ ਪੈਦਾ ਹੋਵੇਗੀ ਅਤੇ ਪੂਰੇ ਸਰੀਰ ਵਿੱਚ ਖੂਨ ਸੰਚਾਰ ਵਿੱਚ ਵੀ ਸੁਧਾਰ ਹੋਵੇਗਾ।

ਇਸ ਤੋਂ ਇਲਾਵਾ ਕਮਰ ਦਰਦ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਅਸੀਂ ਤੁਹਾਨੂੰ ਅਜਿਹੇ ਘਰੇਲੂ ਨੁਸਖੇ ਦੱਸ ਰਹੇ ਹਾਂ, ਜਿਨ੍ਹਾਂ ਦੀ ਮਦਦ ਨਾਲ ਤੁਸੀਂ ਆਸਾਨੀ ਨਾਲ ਰਾਹਤ ਪਾ ਸਕਦੇ ਹੋ।

ਗਰੀਨ ਟੀ:


ਗ੍ਰੀਨ ਟੀ ਕਈ ਸਿਹਤ ਲਾਭ ਪ੍ਰਦਾਨ ਕਰਦੀ ਹੈ। ਇਹ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਇਸ ਦੇ ਸੇਵਨ ਨਾਲ ਮੋਟਾਪਾ ਅਤੇ ਸ਼ੂਗਰ ਵਰਗੀਆਂ ਕਈ ਬੀਮਾਰੀਆਂ ਤੋਂ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾ ਇਹ ਪਿੱਠ ਦੇ ਦਰਦ ਤੋਂ ਵੀ ਰਾਹਤ ਦਿਵਾਉਂਦਾ ਹੈ।

 

ਅਨਾਰ ਦਾ ਸੇਵਨ ਕਰੋ :


ਜੇਕਰ ਤੁਸੀਂ ਕਮਰ ਦਰਦ ਤੋਂ ਪਰੇਸ਼ਾਨ ਹੋ ਤਾਂ ਰੋਜ਼ਾਨਾ ਅਨਾਰ ਦਾ ਸੇਵਨ ਕਰਨਾ ਜ਼ਰੂਰ ਕਰੋ। ਅਨਾਰ ਸਰੀਰ ਵਿੱਚ ਆਇਰਨ ਦੀ ਕਮੀ ਨੂੰ ਦੂਰ ਕਰਦਾ ਹੈ। ਇਸ ਤੋਂ ਇਲਾਵਾ ਅਨਾਰ ‘ਚ ਐਨਾਲਜੇਸਿਕ ਤੱਤ ਵੀ ਪਾਇਆ ਜਾਂਦਾ ਹੈ, ਜੋ ਕਮਰ ਦੇ ਦਰਦ ਨੂੰ ਦੂਰ ਕਰਨ ‘ਚ ਮਦਦਗਾਰ ਮੰਨਿਆ ਜਾਂਦਾ ਹੈ।

 

ਮੇਥੀ ਦੇ ਤੇਲ ਨਾਲ ਮਾਲਿਸ਼ ਕਰੋ:


ਪਿੱਠ ਦੇ ਦਰਦ ਵਿੱਚ ਮਾਲਿਸ਼ ਬਹੁਤ ਫਾਇਦੇਮੰਦ ਹੈ। ਇਸ ਦੇ ਨਾਲ ਹੀ ਜੇਕਰ ਮੇਥੀ ਦੇ ਤੇਲ ਨਾਲ ਇਸ ਮਾਲਿਸ਼ ਕੀਤੀ ਜਾਵੇ ਤਾਂ ਤੁਹਾਨੂੰ ਜਲਦੀ ਆਰਾਮ ਮਿਲ ਸਕਦਾ ਹੈ। ਸਭ ਤੋਂ ਪਹਿਲਾਂ ਸਰੋਂ ਦੇ ਤੇਲ ‘ਚ ਮੇਥੀ ਦੇ ਦਾਣੇ ਪਾ ਕੇ ਚੰਗੀ ਤਰ੍ਹਾਂ ਭੁੰਨ ਲਓ। ਜਦੋਂ ਇਹ ਮੇਥੀ ਆਪਣਾ ਅਸਰ ਛੱਡ ਜਾਵੇ ਤਾਂ ਇਸ ਨੂੰ ਛਾਣ ਕੇ ਕਟੋਰੀ ‘ਚ ਪਾ ਲਓ। ਹੁਣ ਇਸ ਤੇਲ ਨਾਲ ਰੋਜ਼ਾਨਾ ਕਮਰ ਦੀ ਮਾਲਿਸ਼ ਕਰੋ, ਪਿੱਠ ਦਰਦ ਦੂਰ ਹੋ ਸਕਦਾ ਹੈ।

 

ਪਿੱਠ ਦਰਦ ਲਈ ਅਜਵੈਣ ਖਾਓ:


ਪਿੱਠ ਦੇ ਦਰਦ ਤੋਂ ਰਾਹਤ ਪਾਉਣ ਲਈ ਅਜਵੈਣ ਇੱਕ ਵਧੀਆ ਘਰੇਲੂ ਉਪਾਅ ਹੈ। ਥੋੜੀ ਜਿਹੀ ਅਜਵੈਣ ਨੂੰ ਤਵੇ ‘ਤੇ ਗਰਮ ਕਰੋ ਅਤੇ ਇਸ ਨੂੰ ਚਬਾ ਕੇ ਖਾਓ। ਇਸ ਨਾਲ ਤੁਹਾਨੂੰ ਦਰਦ ਤੋਂ ਜਲਦੀ ਹੀ ਛੁਟਕਾਰਾ ਮਿਲ ਸਕਦਾ ਹੈ|