Connect with us

National

ਡਾਈਟਿੰਗ ਕਰ ਰਹੇ ਹੋ ਤਾਂ ਰੱਖੋ ਇਨਾਂ ਗੱਲਾਂ ਦਾ ਧਿਆਨ, ਆਏਗਾ ਵਧੀਆ ਰਿਜ਼ਲਟ

Published

on

ਕੁਝ ਲੋਕ ਅਜਿਹੇ ਹੁੰਦੇ ਹਨ ਜੋ ਡਾਈਟਿੰਗ ਕਾਰਨ ਨਾਸ਼ਤਾ ਨਹੀਂ ਕਰਦੇ। ਜਦੋਂ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਾਡੇ ਸਰੀਰ ਨੂੰ ਦਿਨ ਦੀ ਸ਼ੁਰੂਆਤ ਕਰਨ ਲਈ ਊਰਜਾ ਦੀ ਲੋੜ ਹੁੰਦੀ ਹੈ, ਜੋ ਕਿ ਪੌਸ਼ਟਿਕ ਭੋਜਨ ਲੈਣ ਨਾਲ ਮਿਲਦੀ ਹੈ। ਪਰ ਕੁੱਝ ਲੋਕ ਡਾਈਟਿੰਗ ਦੇ ਚੱਕਰ ਵਿੱਚ ਆਪਣੀ ਰੁਟੀਨ ਵਿੱਚ ਬਹੁਤ ਗਲਤੀਆਂ ਕਰਦੇ ਹਨ, ਜਿਨ੍ਹਾਂ ਬਾਰੇ ਅੱਜ ਅਸੀਂ ਤੁਹਾਨੂੰ ਦੱਸਾਂਗੇ। ਸਾਡੇ ਬਜ਼ੁਰਗਾਂ ਦਾ ਅਕਸਰ ਇਹ ਕਹਿਣਾ ਹੁੰਦਾ ਹੈ ਕਿ ਜੇਕਰ ਸਵੇਰ ਦੀ ਸ਼ੁਰੂਆਤ ਚੰਗੀ ਹੋਵੇ ਤਾਂ ਸਾਰਾ ਦਿਨ ਵਧੀਆ ਲੰਘਦਾ ਹੈ। ਇਸ ਦੇ ਨਾਲ ਹੀ ਤੁਹਾਡੀ ਸਿਹਤ ਵੀ ਬਣੀ ਰਹਿੰਦੀ ਹੈ।
ਭਾਰ ਘੱਟ ਕਰਨ ਵਾਲੇ ਜਾਂ ਡਾਇਟਿੰਗ ਕਰ ਰਹੇ ਲੋਕ ਸੋਚਦੇ ਹਨ ਕਿ ਨਾਸ਼ਤਾ ਛੱਡਣ ਦਾ ਮਤਲਬ ਡਾਈਟ ਵਿੱਚੋਂ ਕੈਲੋਰੀ ਨੂੰ ਘੱਟ ਕਰਨਾ ਹੈ, ਪਰ ਅਜਿਹਾ ਕਰਨ ਨਾਲ ਤੁਹਾਨੂੰ ਦਿਨ ਭਰ ਭੁੱਖ ਲੱਗੇਗੀ। ਦੱਸ ਦਈਏ ਕੈਲੋਰੀ ਬਰਨ ਕਰਨ ਲਈ ਜ਼ਿਆਦਾ ਪਾਣੀ ਪੀਣਾ ਬਹੁਤ ਜ਼ਰੂਰੀ ਹੈ। ਦਿਨ ‘ਚ ਸਹੀ ਮਾਤਰਾ ‘ਚ ਪਾਣੀ ਪੀਓ ਤੇ ਆਪਣੇ ਆਪ ਨੂੰ ਹਾਈਡਰੇਟ ਰੱਖੋ। ਇਸ ਨਾਲ ਮੈਟਾਬੋਲਿਜ਼ਮ ਵੀ ਵਧਦਾ ਹੈ, ਜਿਸ ਨਾਲ ਭਾਰ ਘੱਟ ਕਰਨ ‘ਚ ਮਦਦ ਮਿਲਦੀ ਹੈ। ਉਂਝ, ਧਿਆਨ ਰੱਖੋ ਕਿ ਜ਼ਿਆਦਾ ਪਾਣੀ ਦਾ ਸੇਵਨ ਨਾ ਕਰੋ।
ਸਨੈਕਿੰਗ ਵੀ ਚੰਗਾ ਵਿਕਲਪ ਹੈ ਹਾਲਾਂਕਿ, ਬਿਨਾਂ ਸੋਚੇ ਸਮਝੇ ਸਨੈਕਿੰਗ ਕਰਨ ਨਾਲ ਭਾਰ ਵਧ ਸਕਦਾ ਹੈ। ਪਰ, ਇਸਦਾ ਮਤਲਬ ਇਹ ਨਹੀਂ ਹੈ ਕਿ ਤੁਹਾਨੂੰ ਸਨੈਕਸ ਬਿਲਕੁਲ ਨਹੀਂ ਲੈਣਾ ਚਾਹੀਦਾ। ਸਿਹਤਮੰਦ ਸਨੈਕਸ ਲੈਣ ਨਾਲ ਭਾਰ ਘਟ ਸਕਦਾ ਹੈ। ਸਿਹਤਮੰਦ ਸਨੈਕਿੰਗ ਮੈਟਾਬੋਲਿਜ਼ਮ ਨੂੰ ਵਧਾਉਂਦੀ ਹੈ, ਖਾਸ ਕਰਕੇ ਜੇ ਇਹ ਪ੍ਰੋਟੀਨ ਦੇ ਨਾਲ ਭਰਪੂਰ ਹੋਵੇ ਡਾਇਟਿੰਗ ਦੌਰਾਨ ਬਹੁਤ ਜ਼ਿਆਦਾ ਮਾਤਰਾ ਚ ਕੈਲੋਰੀ ਨਾ ਲਓ ਬਹੁਤ ਜ਼ਿਆਦਾ ਕੈਲੋਰੀ ਲੈਣ ਨਾਲ ਭਾਰ ਵਧ ਸਕਦਾ ਹੈ। ਇਸ ਲਈ ਜੇਕਰ ਤੁਸੀਂ ਜ਼ਿਆਦਾ ਕੌਫੀ ਜਾਂ ਅਲਕੋਹਲ ਵਾਲੇ ਪਦਾਰਥਾਂ ਦਾ ਸੇਵਨ ਕਰਦੇ ਹੋ ਤਾਂ ਇਹ ਤੁਹਾਡੀ ਵੱਡੀ ਗਲਤੀ ਹੋ ਸਕਦੀ ਹੈ।