Connect with us

Life Style

ਜੇਕਰ ਤੁਹਾਡੀ ਜੇਬ ‘ਚ ਵੀ ਨਹੀਂ ਬਚਦੇ ਪੈਸੇ ਤਾਂ ਅਪਣਾਓ ਆਹ ਟਿਪਸ, ਫੇਰ ਦੇਖਿਓ ਕਮਾਲ

Published

on

ਪੈਸੇ ਬਚਾਉਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ। ਲੋਕ ਅਕਸਰ ਇਹ ਸ਼ਿਕਾਇਤ ਕਰਦੇ ਹਨ ਕਿ ਉਨਾਂ ਕੋਲ ਕਮਾਈ ਦੇ ਬਾਵਜ਼ੂਦ ਕੁੱਝ ਬਚਦਾ ਨਹੀਂ । ਪੈਸੇ ਬਚਾਉਣ ਬਾਰੇ ਜਾਨਣ ਤੋਂ ਪਹਿਲਾਂ ਸਾਨੂੰ ਇਹ ਜਾਨਣਾ ਹੋਵੇਗਾ ਕਿ ਅਸੀਂ ਖਰਚ ਕਿੱਥੇ ਕਰਦੇ ਹਾਂ। ਬਹੁਤ ਲੋਕ ਅਕਸਰ ਸ਼ੋਪਿੰਗ ‘ਤੇ ਹੀ ਜ਼ਿਆਦਾ ਖਰਚਾ ਕਰਦੇ ਹਨ। ਫਿਰ ਇਹ ਖਰਚਾ ਕੈਸ਼ ਹੋਵੇ ਜਾਂ ਕ੍ਰੇਡਿਟ ਕਾਰਡ। ਦੂਸਰਾ ਖਰਚ ਅੱਜ ਲੋਕ ਆਪਣੀ ਸਿਹਤ ‘ਤੇ ਕਰਦੇ ਹਨ ਜੋ ਕਿ ਸਹੀ ਵੀ ਹੈ ਪਰ ਇਸਨੂੰ ਬਦਲਿਆ ਜਾ ਸਕਦਾ ਹੈ। ਅੱਜ ਅਸੀਂ ਤੁਹਾਨੂੰ ਅਜਿਹੇ ਟਿਪਸ ਦੱਸਾਂਗੇ ਜਿਹਨਾਂ ਨਾਲ ਤੁਸੀਂ ਚੰਗੇ ਪੈਸੇ ਬਚਾ ਸਕਦੇ ਹੋ

  1. ਲੋਕਲ ਬਾਜ਼ਾਰ ਤੋਂ ਕਰੋ ਖਰੀਦਦਾਰੀ
    ਜੇਕਰ ਤੁਸੀਂ ਸ਼ੋਪਿੰਗ ਦੇ ਸ਼ੋਕੀਨ ਹੋ ਤਾਂ ਇਸਦੇ ਲਈ ਹਰ ਵਾਰ ਸ਼ੋਪਿੰਗ ਮਾਲ ਜਾਣ ਦੀ ਬਜਾਏ ਲੋਕਲ ਬਾਜ਼ਾਰਾਂ ਵਿਚ ਜਾਓ। ਇੱਥੇ ਤੁਹਾਡੇ ਪੈਸੇ ਵੀ ਬਚਦੇ ਹਨ ਕਿਉਂਕਿ ਤੁਸੀਂ ਇੱਥੇ ਤੋਲ-ਮੋਲ ਕਰ ਸਕਦੇ ਹੋ। ਜੇਕਰ ਤੁਸੀਂ ਮਾਲ ਵਿੱਚ ਵੀ ਜਾਂਦੇ ਹੋ ਤਾਂ ਲਿਸਟ ਬਣਾ ਕੇ ਸ਼ੋਪਿੰਗ ਕਰੋ। ਕਰੈਡਿਟ ਕਾਰਡ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਬਿਨ੍ਹਾਂ ਜ਼ਰੂਰਤ ਦਾ ਸਮਾਨ ਵੀ ਖਰੀਦ ਲਓ। ਇਸ ਨਾਲ ਤੁਹਾਡਾ ਕਰੈਡਿਟ ਕਾਰਡ ਬਿੱਲ ਘੱਟ ਜਾਵੇਗਾ।
  2. ਗੁੱਲਕ ਜਰੂਰ ਵਰਤੋਂ
    ਬਚਪਨ ਵਿੱਚ ਅਸੀਂ ਸਾਰੇ ਗੁੱਲਕਾਂ ਦੀ ਵਰਤੋਂ ਕਰਦੇ ਸੀ ਅਤੇ ਲੋੜ ਪੈਣ ‘ਤੇ ਉਸਨੂੰ ਭੰਨ ਕੇ ਆਪਣਾ ਕੰਮ ਕੱਢ ਲੈਂਦੇ ਸੀ। ਇਸ ਆਦਤ ਨੂੰ ਦੁਬਾਰਾ ਸ਼ੁਰੂ ਕਰੋ ਅਤੇ ਹੋਰ ਬਾਕੀ ਨਿਵੇਸ਼ਾਂ ਦੇ ਨਾਲ ਹਰ ਰੋਜ਼ 10-20 ਰੁਪਏ ਇਸ ਵਿੱਚ ਜ਼ਰੂਰ ਪਾਓ। ਇਸ ਤਰ੍ਹਾਂ ਸਾਲ ਦੇ ਅਖੀਰ ਤੱਕ ਇੱਕ ਵੱਡੀ ਰਕਮ ਤੁਸੀਂ ਬਚਾ ਸਕੋਗੇ।
  3. ਜਿਮ ‘ਤੇ ਕਰੋ ਘੱਟ ਖਰਚ:
    ਜੇਕਰ ਤੁਸੀਂ ਜਿਮ ਜਾਂਦੇ ਹੋ ਤਾਂ ਤੁਹਾਨੂੰ 12 ਮਹੀਨੇ ਤੱਕ ਫੀਸ ਦੇਣੀ ਹੁੰਦੀ ਹੈ। ਪਰ ਜੇਕਰ ਤੁਸੀਂ ਜਿਮ ਵਿੱਚ ਇੱਕ ਜਾਂ ਦੋ ਮਹੀਨੇ ਜਾ ਕੇ ਕਸਰਤ ਸਿੱਖ ਲਵੋ ਅਤੇ ਬਾਕੀ ਦੇ 10-11 ਮਹੀਨੇ ਘਰ ਵਿੱਚ ਹੀ ਇਸਨੂੰ ਕਰਦੇ ਰਹੋ ਤਾਂ ਤੁਸੀਂ ਆਰਾਮ ਨਾਲ 10-11 ਮਹੀਨਿਆਂ ਦੀ ਫੀਸ ਬਚਾ ਸਕਦੇ ਹੋ।
  4. ਰਿਵਾਰਡ ਪੁਆਇੰਟਸ:
    ਜੇਕਰ ਤੁਸੀਂ ਕੁੱਝ ਮਹਿੰਗਾ ਖਰੀਦਿਆ ਹੈ ਤਾਂ ਤੁਹਾਨੂੰ ਉਸਦੇ ਬਦਲੇ ਰਿਵਾਰਡ ਪੁਆਇੰਟਸ ਮਿਲਦੇ ਹਨ। ਇਸ ਲਈ ਇਹਨਾਂ ਨੂੰ ਪੇਮੈਂਟ ਦੇ ਸਮੇਂ ਇਸਤੇਮਾਲ ਕਰਨਾ ਨਾ ਭੁੱਲੋ। ਸ਼ੋਪਿੰਗ ਸਮੇ ਰਿਵਾਰਡ ਪੁਆਇੰਟ ਨੂੰ ਆਪਣੇ ਖਾਤੇ ਵਿੱਚ ਜ਼ਰੂਰ ਐੱਡ ਕਰਵਾਓ। ਕਈ ਵਾਰ 1 ਰਿਵਾਰਡ ਪੁਆਇੰਟ 1 ਰੁਪਏ ਦੇ ਬਰਾਬਰ ਹੁੰਦਾ ਹੈ।
  5. ਬੰਦ ਕਰ ਦਿਓ ਫਜ਼ੂਲ ਖਰਚੀ
    ਫਜ਼ੂਲ ਖਰਚੀ ਬੰਦ ਕਰ ਦਿਓ ਜਿੰਨਾ ਹੱਥ ਟਾਈਟ ਰੱਖਿਆ ਜਾ ਸਕਦਾ ਰੱਖੋ , ਇਸ ਨਾਲ ਤੁਹਾਡੇ ਕੋਲ ਆਉਣ ਵਾਲੇ ਸਮੇਂ ਲਈ ਪੈਸਾ ਬਚਿਆ ਰਹਿ ਸਕਦਾ ਹੈ ਜੋ ਕਿਸੇ ਚੰਗੇ ਮਾੜੇ ਟਾਈਮ ਤੁਸੀਂ ਆਪਣੀ ਵਰਤੋਂ ਲਈ ਖਰਚ ਸਕਦੇ ਹੋ।