Connect with us

Fashion Week

ਜੇਕਰ ਨਹੀਂ ਆ ਰਹੇ ਸਹੀ ਢੰਗ ਨਾਲ ਪੀਰੀਅਡਸ ਤਾਂ ਡਾਈਟ ‘ਚ ਸ਼ਾਮਲ ਕਰੋ ਇਹ 5 ਚੀਜ਼ਾਂ

Published

on

ਕੰਮ ਜ਼ਿਆਦਾ ਹੋਣ ਕਾਰਨ ਔਰਤਾਂ ਆਪਣੀ ਸਿਹਤ ਵੱਲ ਧਿਆਨ ਨਹੀਂ ਦੇ ਪਾਉਂਦੀਆਂ। ਇਸ ਨਾਲ ਮਾਨਸਿਕ ਤੇ ਸਰੀਰਕ ਸਿਹਤ ‘ਤੇ ਬੁਰਾ ਪ੍ਰਭਾਵ ਪੈਂਦਾ ਹੈ। ਖਰਾਬ ਰੁਟੀਨ, ਗਲਤ ਖਾਣ-ਪੀਣ ਤੇ ਤਣਾਅ ਕਾਰਨ ਵੀ ਪੀਰੀਅਡਸ ਪ੍ਰਭਾਵਿਤ ਹੁੰਦੇ ਹਨ। ਪੀਰੀਅਡਸ ਸਹੀ ਸਮੇਂ ‘ਤੇ ਨਾ ਹੋਣ ‘ਤੇ ਤਣਾਅ ਹੋਰ ਵਧ ਜਾਂਦਾ ਹੈ। ਜੇਕਰ ਤੁਸੀਂ ਵੀ ਅਨਿਯਮਿਤ ਮਾਹਵਾਰੀ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਇਨ੍ਹਾਂ 5 ਚੀਜ਼ਾਂ ਨੂੰ ਡਾਈਟ ‘ਚ ਜ਼ਰੂਰ ਸ਼ਾਮਲ ਕਰੋ। ਆਓ ਜਾਣਦੇ ਹਾਂ-

ਜਿਹੜੀਆਂ ਔਰਤਾਂ ਜ਼ਿਆਦਾ ਪਾਸਤਾ ਅਤੇ ਚਾਵਲ ਖਾਂਦੀਆ ਹਨ, ਉਨ੍ਹਾਂ ਨੂੰ ਇੱਕ ਤੋਂ ਡੇਢ ਸਾਲ ਪਹਿਲਾਂ ਮਾਹਵਾਰੀ ਆਉਣੀ ਸ਼ੁਰੂ ਹੋ ਜਾਂਦੀ ਹੈ।

ਹਾਲਾਂਕਿ ਯੂਨਿਵਰਸਿਟੀ ਆਫ਼ ਲੀਡਜ਼ ਨੇ ਬ੍ਰਿਟੇਨ ਦੀ 914 ਔਰਤਾਂ ‘ਤੇ ਇੱਕ ਸਟੱਡੀ ਕੀਤੀ ਸੀ ਅਤੇ ਉਸ ‘ਚ ਇਹ ਗੱਲ ਸਾਹਮਣੇ ਆਈ ਸੀ ਕਿ ਜਿਹੜੀਆਂ ਔਰਤਾਂ ਮੱਛੀ, ਮਟਰ ਅਤੇ ਬੀਨਸ ਦਾ ਸੇਵਨ ਜ਼ਿਆਦਾ ਕਰਦੀਆਂ ਹਨ ਉਨ੍ਹਾਂ ਨੂੰ ਪੀਰੀਅਡਜ਼ ਆਉਣ ‘ਚ ਆਮ ਤੌਰ ‘ਤੇ ਦੇਰੀ ਹੁੰਦੀ ਹੈ।

ਸਿਹਤ ਮਾਹਿਰਾਂ ਅਨੁਸਾਰ ਮੇਥੀ ਦੇ ਪਾਣੀ ਦਾ ਸੇਵਨ ਕਰਨ ਨਾਲ ਵੀ ਮਾਹਵਾਰੀ ਨਿਯਮਤ ਰਹਿੰਦੀ ਹੈ। ਇਸ ਦੇ ਲਈ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਇਕ ਚਮਚ ਮੇਥੀ ਦੇ ਬੀਜਾਂ ਨੂੰ ਇਕ ਗਲਾਸ ਪਾਣੀ ਵਿੱਚ ਭਿਓ ਦਿਓ। ਅਗਲੀ ਸਵੇਰ ਮੇਥੀ ਦੇ ਪਾਣੀ ਨੂੰ ਗਰਮ ਕਰ ਕੇ ਸੇਵਨ ਕਰੋ।

  • ਜੇਕਰ ਤੁਸੀਂ ਮਾਹਵਾਰੀ ਨੂੰ ਠੀਕ ਕਰਨਾ ਚਾਹੁੰਦੇ ਹੋ ਤਾਂ ਹਲਦੀ ਨੂੰ ਡਾਈਟ ‘ਚ ਜ਼ਰੂਰ ਸ਼ਾਮਲ ਕਰੋ। ਇਸ ਦੀ ਵਰਤੋਂ ਅਨਿਯਮਤ ਮਾਹਵਾਰੀ ਨੂੰ ਠੀਕ ਕਰਨ ‘ਚ ਮਦਦ ਕਰਦੀ ਹੈ। ਇਸ ਦੇ ਲਈ ਤੁਸੀਂ ਹਲਦੀ ਵਾਲਾ ਦੁੱਧ ਲੈ ਸਕਦੇ ਹੋ। ਇਸ ਤੋਂ ਇਲਾਵਾ ਅਚਾਰ ਅਤੇ ਸਬਜ਼ੀਆਂ ਵਿਚ ਹਲਦੀ ਦਾ ਸੇਵਨ ਕੀਤਾ ਜਾ ਸਕਦਾ ਹੈ।

ਖਾਣ-ਪੀਣ ਦਾ ਅਸਰ
ਇਹ ਅਧਿਐਨ ਜਰਨਲ ਆਫ਼ ਐਪਿਡਿਮੀਲੌਜੀ ਐਂਡ ਕਮਿਉਨਿਟੀ ਹੈਲਥ ‘ਚ ਛਪਿਆ ਹੈ। ਇਸ ‘ਚ ਔਰਤਾਂ ਨੂੰ ਉਨ੍ਹਾਂ ਦੇ ਖਾਣ-ਪੀਣ ਬਾਰੇ ਸਵਾਲ ਪੁੱਛੇ ਗਏ ਹਨ।

ਜਿਹੜੀਆਂ ਔਰਤਾਂ ਫਲੀਦਾਰ ਸਬਜ਼ੀਆਂ ਵੱਧ ਖਾਂਦੀਆਂ ਹਨ, ਉਨ੍ਹਾਂ ਦੇ ਪੀਰੀਅਡਜ਼ ‘ਚ ਦੇਰੀ ਦੇਖੀ ਗਈ। ਇਹ ਦੇਰੀ ਇੱਕ ਤੋਂ ਡੇਢ ਸਾਲ ਦੇ ਵਿਚਾਲੇ ਦੀ ਸੀ।

ਦੂਜੇ ਪਾਸੇ ਜਿਹੜੀਆਂ ਔਰਤਾਂ ਨੇ ਵੱਧ ਕਾਰਬੋਹਾਈਡ੍ਰੇਟ ਵਾਲਾ ਖਾਣਾ ਖਾਧਾ, ਉਨ੍ਹਾਂ ਨੂੰ ਇੱਕ ਤੋਂ ਡੇਢ ਸਾਲ ਪਹਿਲਾਂ ਹੀ ਪੀਰੀਅਡਜ਼ ਦਾ ਸਾਹਮਣਾ ਕਰਨਾ ਪਿਆ।