Connect with us

Beauty

ਸੁੰਦਰਤਾ ਵਧਾਉਣੀ ਹੈ ਤਾਂ ਗੁਲਾਬ ਜਲ ਨੂੰ ਇਸ ਤਰੀਕੇ ਵਰਤੋ, ਚਮਕ ਜਾਏਗਾ ਚਿਹਰਾ

Published

on

ਚਿਹਰੇ ਦੀ ਸੁੰਦਰਤਾ ਹਰ ਕੋਈ ਚਾਹੁੰਦਾ ਹੈ ਤੇ ਆਪਣੇ ਲਈ ਪੈਸੇ ਵੀ ਖਰਚ ਕਰਦਾ ਹੈ ਤਾਂ ਜੋ ਚੇਹਰਾ ਖਿੜਖਿੜਾਂਦਾ ਦਿਖੇ। ਅੱਜ ਦੇ ਸਮੇਂ ‘ਚ ਬਿਊਟੀ ਲਈ ਵੱਖਰੇ ਵੱਖਰੇ ਸਲੂਨ ਤੇ ਤੇ ਹੋਰ ਪ੍ਰੋਡਕਟ ਮਾਰਕੀਟ ‘ਚ ਹਨ ਪਰ ਕੁਝ ਅਜਿਹੀਆਂ ਚੀਜ਼ਾਂ ਬਾਜ਼ਾਰ ਵਿਚੋਂ ਸਸਤੇ ਚ ਹੀ ਮਿਲ ਜਾਂਦੀਆਂ ਨੇ ਜੋ ਸੁੰਦਰਤਾ ਲਈ ਲਾਭਦਾਇਕ ਤੇ ਕਾਫੀ ਗੁਣਵੱਤਾ ਵਾਲੀਆਂ ਵੀ ਨੇ। ਗੱਲ ਕਰਦੇ ਆ ਗੁਲਾਬ ਜਲ ਦੀ ਜਿਸ ਨਾਲ ਤੁਸੀਂ ਸਮਾਰਟ ਦਿਖ ਸਕਦੇ ਹੋ ਤੇ ਹਰ ਕਿਸੇ ਦੀ ਨਜ਼ਰ ਤੁਹਾਡੇ ਤੇ ਹੀ ਜਾਏਗੀ। ਗੁਲਾਬ ਜਲ ਚਿਹਰੇ ਦੀ ਸੁੰਦਰਤਾ ਬਣਾਈ ਰੱਖਣ ‘ਚ ਮਦਦਗਾਰ ਹੁੰਦਾ ਹੈ। ਇਸ ਨੂੰ ਤੁਸੀਂ ਕਿਸੇ ਵੀ ਮੌਸਮ ‘ਚ ਚਿਹਰੇ ‘ਤੇ ਲਗਾ ਸਕਦੇ ਹੋ। ਇਹ ਚਮੜੀ ਨੂੰ ਸਿਹਤਮੰਦ ਰੱਖਣ ‘ਚ ਕਾਫੀ ਮਦਦ ਕਰਦਾ ਹੈ। ਇਸ ਨੂੰ ਚਿਹਰੇ ‘ਤੇ ਲਗਾਉਣ ਦੇ ਕਈ ਫਾਇਦੇ ਹਨ। ਆਓ ਤੁਹਾਨੂੰ ਦੱਸਦੇ ਹਾਂ..

ਕਈ ਵਾਰ ਥਕਾਵਟ ਕਾਰਨ ਚਿਹਰੇ ‘ਤੇ ਸੋਜ ਆ ਜਾਂਦੀ ਹੈ। ਅਜਿਹੇ ‘ਚ ਤੁਸੀਂ ਗੁਲਾਬ ਜਲ ਦੀ ਵਰਤੋਂ ਕਰ ਸਕਦੇ ਹੋ। ਇਹ ਚਮੜੀ ਦੀ ਸੋਜ ਨੂੰ ਘੱਟ ਕਰਦਾ ਹੈ। ਗੁਲਾਬ ਜਲ ਦੀ ਵਰਤੋਂ ਨਾਲ ਚਿਹਰੇ ‘ਤੇ ਝੁਰੜੀਆਂ ਨੂੰ ਵੀ ਘੱਟ ਕੀਤਾ ਜਾ ਸਕਦਾ ਹੈ। ਜਿਸ ਨਾਲ ਤੁਹਾਡੀ ਸ੍ਕਿਨ ਵਧੀਆ ਨਜ਼ਰ ਆਏਗੀ

ਕਈਂ ਲੋਕਾਂ ਦੇ ਅੱਖਾਂ ਹੇਠਾਂ ਕਾਲੇ ਘੇਰੇ ਹੋ ਜਾਂਦੇ ਨੇ ਇਹ ਅੱਖਾਂ ਦੇ ਹੇਠਾਂ ਕਾਲੇ ਘੇਰਿਆਂ ਨੂੰ ਘੱਟ ਕਰਨ ਵਿੱਚ ਮਦਦਗਾਰ ਹੈ। ਜੇਕਰ ਤੁਹਾਡੇ ‘ਤੇ ਕਾਲੇ ਘੇਰੇ ਹਨ ਤਾਂ ਇਸ ਦੀ ਵਰਤੋਂ ਜ਼ਰੂਰ ਕਰੋ। ਇਸ ਨੂੰ ਲਗਾਉਣ ਨਾਲ ਚਮੜੀ ਟਾਈਟ ਹੋ ਜਾਂਦੀ ਹੈ।

ਇਹ ਚਮੜੀ ਦੀ ਨਮੀ ਨੂੰ ਬਰਕਰਾਰ ਰੱਖਣ ਵਿੱਚ ਮਦਦ ਕਰਦਾ ਹੈ। ਰੋਜ਼ ਰੂੰ ਦੀ ਮਦਦ ਨਾਲ ਚਿਹਰੇ ‘ਤੇ ਗੁਲਾਬ ਜਲ ਲਗਾਓ। ਇਹ ਤੁਹਾਡੀ ਚਮੜੀ ਨੂੰ ਜਿੰਦਾ ਬਣਾ ਦੇਵੇਗਾ। ਇਸ ਦਾ ਟੋਨਰ ਚਮੜੀ ਨੂੰ ਸਾਫ਼ ਕਰਦਾ ਹੈ। ਗੁਲਾਬ ਜਲ ਚਿਹਰੇ ਦੀ ਜਲਣ ਅਤੇ ਖਾਰਸ਼ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ। ਜੇਕਰ ਰੋਜ਼ ਇਸਦੀ ਵਰਤੋਂ ਕੀਤੀ ਜਾਵੇ ਤੈਂ ਇਸ ਨੂੰ ਲਗਾਉਣ ਨਾਲ ਚਿਹਰੇ ‘ਤੇ ਦਾਗ-ਧੱਬੇ ਵੀ ਘੱਟ ਹੋ ਜਾਂਦੇ ਹਨ।