National
ਕੋਰੋਨਾ ਮਹਾਂਮਾਰੀ ਦੇ ਵੱਧ ਰਹੇ ਮਾਮਲਿਆਂ ‘ਚ ਆਇਆ ਸੁਧਾਰ

ਦੇਸ਼ ‘ਚ ਕੋਰੋਨਾ ਮਹਾਂਮਾਰੀ ਦੇ ਮਾਮਲੇ ਲਗਾਤਾਰ ਵੱਧ ਰਹੇ ਸੀ ਜਿਸ ਨੇ ਦੁਨਿਆਂ ‘ਚ ਇਕ ਡਰ ਦਾ ਮਾਹੌਲ ਬਣਾਈਆਂ ਹੋਇਆ ਸੀ। ਪਰ ਖੁਸ਼ੀ ਦੀ ਗੱਲ ਇਹ ਹੈ ਕਿ ਹੁਣ ਕੋਰੋਨਾ ਮਹਾਂਮਾਰੀ ਦੇ ਕੇਸ ਘੱਟ ਰਹੇ ਹਨ। ਦੇਸ਼ ‘ਚ ਇਕ ਲੱਖ, 26 ਹਜ਼ਾਰ, 649 ਲੋਕਾਂ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਈ। ਇਸ ਦੌਰਾਨ ਦੋ ਲੱਖ, 54 ਹਜ਼ਾਰ, 879 ਲੋਕਾਂ ਨੇ ਇਨਫੈਕਸ਼ਨ ਨੂੰ ਮਾਤ ਦਿੱਤੀ। ਨਵੇਂ ਇਫੈਕਟਡ ਮਰੀਜ਼ਾਂ ਦਾ ਅੰਕੜਾ ਬੀਤੇ 55 ਦਿਨਾਂ ‘ਚ ਸਭ ਤੋਂ ਘੱਟ ਹੈ। ਇਸ ਤੋਂ ਪਹਿਲਾਂ 7 ਅਪ੍ਰੈਲ ਨੂੰ ਇਕ ਲੱਖ 26 ਹਜ਼ਾਰ, 276 ਲੋਕਾਂ ‘ਚ ਕੋਰੋਨਾ ਦੀ ਪੁਸ਼ਟੀ ਹੋਈ ਸੀ।
ਇਸ ਦਰਮਿਆਨ ਮੌਤ ਦੇ ਅੰਕੜਿਆਂ ‘ਚ ਵੀ ਕਮੀ ਆਉਣ ਲੱਗੀ ਹੈ। ਕਰੀਬ 35 ਦਿਨ ਬਾਅਦ ਸੋਮਵਾਰ ਰੋਜ਼ਾਨਾ ਮੌਤ ਦਾ ਅੰਕੜਾ 3,000 ਤੋਂ ਹੇਠਾਂ ਆਇਆ। ਇਸ ਦੌਰਾਨ 2,781 ਮਰੀਜ਼ਾਂ ਦੀ ਮੌਤ ਹੋ ਗਈ। ਇਸ ਤੋਂ ਪਹਿਲਾਂ 26 ਅਪ੍ਰੈਲ ਨੂੰ 2,762 ਲੋਕਾਂ ਦੀ ਜਾਨ ਗਈ ਸੀ। ਐਕਟਿਵ ਕੇਸ, ਯਾਨੀ ਇਲਾਜ ਕਰਵਾ ਰਹੇ ਮਰੀਜ਼ਾਂ ਦੀ ਸੰਖਿਆਂ ‘ਚ ਇਕ ਦਿਨ ‘ਚ ਇਕ ਲੱਖ, 31 ਹਜ਼ਾਰ 31 ਦੀ ਗਿਰਾਵਟ ਆਈ ਹੈ। ਹੁਣ 18 ਲੱਖ, 90 ਹਜ਼ਾਰ, 975 ਇਨਫੈਕਟਡ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਬੀਤੇ 22 ਦਿਨਾਂ ‘ਚ ਇਸ ‘ਚ 18 ਲੱਖ, 50 ਹਜ਼ਾਰ 327 ਦੀ ਕਮੀ ਆਈ ਹੈ। ਦੂਜੀ ਲਹਿਰ ‘ਚ 9 ਮਈ ਨੂੰ ਪੀਕ ਆਇਆ ਸੀ। ਉਦੋਂ 37 ਲੱਖ, 41 ਹਜ਼ਾਰ, 302 ਐਕਟਿਵ ਕੇਸ ਸਨ।