Haryana
ਹਰਿਆਣਾ ਵਿਖੇ ਕਰੰਟ ਲਗਣ ਨਾਲ ਛੇ ਮੱਝਾਂ ਦੀ ਮੌਤ

ਹਰਿਆਣਾ, 12 ਜੁਲਾਈ : ਹਰਿਆਣਾ ਦੇ ਝੀਂਡਾ ਪਿੰਡ ਜੋ ਕਿ ਐਸੰਧ ਵਿਖੇ ਹੈ ਤੋਂ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਦੱਸ ਦਈਏ ਬਿਜਲੀ ਦੀ ਤਾਰ ਟੁੱਟਣ ਕਾਰਨ ਸੂਰਤ ਸਿੰਘ ਦੀਆਂ ਛੇ ਮੱਝਾਂ ਮਰ ਗਈਆਂ।

ਅਜਿਹੇ ਵਤੀਰੇ ਨਾਲ ਸਵਾਲ ਪ੍ਰਸ਼ਾਸਨ ਉਤੇ ਉਠਦੇ ਹਨ ਕਿ ਉਹਨਾਂ ਨੂੰ ਇਸਦੀ ਜਾਣਕਾਰੀ ਕਿਉਂ ਨਹੀਂ ਸੀ। ਤਾਰਾਂ ਕਮਜ਼ੋਰ ਕਿਉਂ ਲਾਏ ਗਏ ਸਨ ਜਾਂ ਵਕ਼ਤ ਰਹਿੰਦੇ ਤਾਰਾਂ ਨੂੰ ਕਿਉ ਨਹੀ ਬਦਲੀਆਂ ਗਈਆਂ।