Connect with us

National

ਕਰਨਾਟਕ ‘ਚ ਸਿੱਧਰਮਈਆ ਅੱਜ ਚੁੱਕਣਗੇ ਮੁੱਖ ਮੰਤਰੀ ਦੀ ਸਹੁੰ, ਡੀਕੇ ਪਹਿਲੀ ਵਾਰ ਹੋਣਗੇ ਡਿਪਟੀ ਸੀਐੱਮ

Published

on

ਕਰਨਾਟਕ ਦੀ ਨਵੀਂ ਕਾਂਗਰਸ ਸਰਕਾਰ ਦਾ ਅੱਜ ਸਹੁੰ ਚੁੱਕ ਸਮਾਗਮ ਹੋਵੇਗਾ। ਸਿੱਧਰਮਈਆ ਅੱਜ ਦੂਜੀ ਵਾਰ ਕਰਨਾਟਕ ਦੇ ਮੁੱਖ ਮੰਤਰੀ ਬਣਨਗੇ। ਉਨ੍ਹਾਂ ਦੇ ਨਾਲ ਕਰਨਾਟਕ ਕਾਂਗਰਸ ਪ੍ਰਧਾਨ ਡੀਕੇ ਸ਼ਿਵਕੁਮਾਰ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਸਹੁੰ ਚੁੱਕ ਸਮਾਗਮ ਅੱਜ ਦੁਪਹਿਰ 12.30 ਵਜੇ ਬੈਂਗਲੁਰੂ ਦੇ ਕਾਂਤੀਰਾਵਾ ਸਟੇਡੀਅਮ ਵਿੱਚ ਹੋਵੇਗਾ।

ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਦੱਸਿਆ ਕਿ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਦੇ ਨਾਲ ਅੱਠ ਵਿਧਾਇਕ ਸਹੁੰ ਚੁੱਕਣ ਜਾ ਰਹੇ ਹਨ। ਹਾਲਾਂਕਿ ਅਜੇ ਤੱਕ ਉਨ੍ਹਾਂ ਦੇ ਨਾਂ ਜਨਤਕ ਨਹੀਂ ਕੀਤੇ ਗਏ ਹਨ। ਨਿਊਜ਼ ਏਜੰਸੀ ਮੁਤਾਬਕ ਇਨ੍ਹਾਂ ਵਿਧਾਇਕਾਂ ‘ਚ ਡਾਕਟਰ ਪਰਮੇਸ਼ਵਰ, ਕੇਐੱਚ ਮੁਨੀਅੱਪਾ, ਕੇਜੇ ਜਾਰਜ, ਐਮਬੀ ਪਾਟਿਲ, ਸਤੀਸ਼ ਜਾਰਕੀਹੋਲੀ, ਪ੍ਰਿਅੰਕ ਖੜਗੇ, ਰਾਮਲਿੰਗਾ ਰੈੱਡੀ ਅਤੇ ਜਮੀਰ ਅਹਿਮਦ ਖਾਨ ਦੇ ਨਾਂ ਸ਼ਾਮਲ ਹੋ ਸਕਦੇ ਹਨ।

ਮਲਿਕਾਅਰਜੁਨ ਖੜਗੇ ਸਹੁੰ ਚੁੱਕ ਸਮਾਗਮ ਲਈ ਬੈਂਗਲੁਰੂ ਲਈ ਰਵਾਨਾ ਹੋਏ
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਕਰਨਾਟਕ ਲਈ ਰਵਾਨਾ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਕਰਨਾਟਕ ਦੇ ਮੁੱਖ ਮੰਤਰੀ, ਉਪ ਮੁੱਖ ਮੰਤਰੀ ਅਤੇ ਅੱਠ ਵਿਧਾਇਕ ਸਹੁੰ ਚੁੱਕਣ ਜਾ ਰਹੇ ਹਨ। ਮੈਂ ਇਸ ਵਿੱਚ ਸ਼ਾਮਲ ਹੋਣ ਜਾ ਰਿਹਾ ਹਾਂ। ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਕਰਨਾਟਕ ਵਿੱਚ ਨਵੀਂ ਸਰਕਾਰ ਬਣੀ ਹੈ। ਕਾਂਗਰਸ ਸਰਕਾਰ ਤਾਕਤਵਰ ਸਰਕਾਰ ਹੈ। ਇਸ ਨਾਲ ਕਰਨਾਟਕ ਨੂੰ ਫਾਇਦਾ ਹੋਵੇਗਾ ਅਤੇ ਦੇਸ਼ ‘ਚ ਚੰਗਾ ਮਾਹੌਲ ਬਣ ਰਿਹਾ ਹੈ।