Connect with us

Punjab

11ਵੀਂ ਵਾਲੇ ਬਾਬੇ ਨੇ ਸਰਕਾਰੀ ਹਸਪਤਾਲ ਨੂੰ ਦਿੱਤੀਆਂ 200 ਪੀਪੀਈ ਕਿੱਟਾਂ

Published

on

ਮੋਗਾ, 12 ਅਪ੍ਰੈਲ (ਦੀਪਕ ਸਿੰਘ): ਮੋਗਾ ਦੇ ਸਰਕਾਰੀ ਹਸਪਤਾਲ ਨੂੰ 11ਵੀ ਵਾਲੇ ਬਾਬਾ ਵੱਲੋਂ 200 ਪੀ ਪੀ ਈ ਕਿੱਟਾਂ ਭੇਜਿਆ ਗਈਆਂ ਹਨ। ਇਹ ਕਿੱਟਾਂ ਡਾਕਟਰ ਰਮਿੰਦਰ ਸ਼ਰਮਾ ਵੱਲੋੰ ਸਰਕਾਰ ਨੂੰ ਭੇਟ ਕੀਤੀਆਂ ਗਈਆਂ। ਉਨ੍ਹਾਂ ਨੇ ਦੱਸਿਆ ਕਿ ਇਹ ਸਭ ਤੋਂ ਵਧੀਆ ਕੁਆਲਿਟੀ ਦੀਆਂ ਕਿੱਟਾਂ ਹਨ, ਜੋ ਪੀਜੀਆਈ ਦੇ ਵਿੱਚ ਵੀ ਇਸਤੇਮਾਲ ਕੀਤੀਆਂ ਜਾਂਦੀਆਂ ਹਨ। ਇਸਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਦੀ ਮੁੜਵਰਤੋਂ ਵੀ ਕੀਤੀ ਜਾ ਸਕਦੀ ਹੈ।

ਮੋਗਾ ਦੇ ਸਿਵਿਲ ਸਰਜਨ ਨੇ ਦੱਸਿਆ ਕਿ ਉਹਨਾਂ ਕੋਲ ਪਹਿਲਾ ਵੀ ਕਿੱਟ ਸੀ ਪਰ ਹੁਣ ਹੋਰ ਆ ਗਈਆਂ ਹਨ ਜੋ ਓਹਨਾ ਦੇ ਸਟਾਫ ਲਈ ਮੱਦਦਗਾਰ ਸਾਬਿਤ ਹੋਣਗੀਆਂ।