Connect with us

News

ਚੰਡੀਗੜ੍ਹ ਦੀ ‘ਸੁਖਨਾ ਝੀਲ’ ਤੇ ਵਿਅਕਤੀ ਦੀ ਮੌਤ

Published

on

ਚੰਡੀਗੜ੍ਹ, 09 ਮਈ: ਸਿਟੀ ਬਿਊਟੀਫੁੱਲ ਚੰਡੀਗੜ੍ਹ ਦੀ ਸੁਖਨਾ ਝੀਲ ‘ਤੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਕਿਸੇ ਨੇ ਟਾਇਲਟ ਨੰਬਰ-1 ‘ਤੇ ਕੰਮ ਕਰਨ ਵਾਲੇ ਵਿਅਕਤੀ ਨੂੰ ਸ਼ੱਕੀ ਹਾਲਾਤ ‘ਚ ਮਰਿਆ ਦੇਖਿਆ। ਇਸ ਦੀ ਸੂਚਨਾ ਸਿਹਤ ਵਿਭਾਗ ਨੂੰ ਦਿੱਤੀ ਗਈ ਤਾਂ ਮੌਕੇ ‘ਤੇ ਪੁੱਜੀ ਟੀਮ ਨੇ ਮ੍ਰਿਤਕ ਦੀ ਪਛਾਣ 39 ਸਾਲਾ ਸਵਰਣ ਕੁਮਾਰ ਵਜੋਂ ਕੀਤੀ ਹੈ, ਜੋ ਕਿ ਸ਼ਰਾਬ ਪੀਣ ਦਾ ਆਦੀ ਸੀ।

ਹੁਣ ਪ੍ਰਸ਼ਾਸਨ ਲਈ ਇਹ ਚਿੰਤਾ ਦਾ ਵਿਸ਼ਾ ਹੈ ਕਿ ਜੇਕਰ ਇਸਦੀ ਮੌਤ ਕੋਰੋਨਾ ਕਾਰਨ ਹੋਈ ਹੋਵੇਗੀ ਤਾਂ ਕਿੰਨੇ ਲੋਕਾਂ ਦੇ ਸੰਪਰਕ ਚ ਆਇਆ ਹੋਵੇਗਾ, ਸ਼ਾਮ ਸਵੇਰ ਉੱਥੇ ਲੋਕ ਸੈਰ ਕਰਨ ਆਉਂਦੇ ਹਨ। ਫਿਲਹਾਲ ਲੋਕਾਂ ਨੂੰ ਚਿਤਾਵਨੀ ਦੇ ਦਿੱਤੀ ਗਈ ਹੈ ਅਤੇ ਮ੍ਰਿਤਕ ਦੇ ਕੋਰੋਨਾ ਜਾਂਚ ਲਈ ਸੈਂਪਲ ਲੈ ਲਏ ਗਏ ਹਨ। ਹੁਣ ਸਾਰੀਆਂ ਨੂੰ ਇਸਦੀ ਰਿਪੋਰਟ ਦੀ ਉਡੀਕ ਹੈ।