Connect with us

Punjab

ਪੰਜਾਬੀ ਗਾਇਕ ਕਮਲ ਖਾਨ ਦੀਆਂ ਵਧੀਆਂ ਮੁਸ਼ਕਿਲਾਂ, ਜਾਣੋ ਮਾਮਲਾ

Published

on

7ਅਕਤੂਬਰ 2023: ਮਾਸਟਰ ਸ੍ਲਿਮ ਤੋਂ ਬਾਅਦ ਹੁਣ ਪੰਜਾਬੀ ਗਾਇਕ ਕਮਲ ਖਾਨ ਦੀਆਂ ਵੀ ਮੁਸ਼ਕਿਲਾਂ ਵਧਣ ਜਾ ਰਹੀਆਂ ਹਨ। ਸ਼ਿਵ ਸੈਨਾ ਪੰਜਾਬ ਦੇ ਚੇਅਰਮੈਨ ਰਾਜੀਵ ਟੰਡਨ ਨੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨਾਲ ਮੁਲਾਕਾਤ ਕਰਕੇ ਕਮਲ ਖਾਨ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।

ਟੰਡਨ ਨੇ ਦੋਸ਼ ਲਾਇਆ ਕਿ ਕਮਲ ਖਾਨ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਅਤੇ ਭਜਨ ਦੌਰਾਨ ਲੜਕੀਆਂ ਬਾਰੇ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ। ਇਸ ਕਾਰਨ ਉਸ ਖ਼ਿਲਾਫ਼ ਐਫਆਈਆਰ ਦਰਜ ਕੀਤੀ ਜਾਵੇ।

ਕਿਹਾ- ਧੀਆਂ ਬਾਰੇ ਗੀਤਾਂ ਵਿੱਚ ਅਪਸ਼ਬਦ ਵਰਤਣਾ ਨਿੰਦਣਯੋਗ ਹੈ
ਰਾਜੀਵ ਟੰਡਨ ਨੇ ਕਿਹਾ ਕਿ ਜਾਗਰਣ ਦੌਰਾਨ ਕਮਲ ਖਾਨ ਨੇ ਧੀਆਂ ਬਾਰੇ ਗਲਤ ਸ਼ਬਦਾਵਲੀ ਵਰਤੀ ਹੈ, ਜਿਸ ਨੂੰ ਸੁਣਨਾ ਵੀ ਪਾਪ ਹੈ। ਉਹ ਇਸ ਦੀ ਸਖ਼ਤ ਨਿਖੇਧੀ ਕਰਦਾ ਹੈ।

ਜਾਗਰਣ ਵਿੱਚ ਗਾਉਂਦੇ ਹੋਏ ਕਮਲ ਖਾਨ ਨੇ ਤਾੜੀਆਂ ਵਜਾਉਣ ਦੀ ਬਜਾਏ ਧੀਆਂ ਬਾਰੇ ਗਲਤ ਸ਼ਬਦਾਂ ਦੀ ਵਰਤੋਂ ਕੀਤੀ। ਇਸ ਤੋਂ ਪਤਾ ਲੱਗਦਾ ਹੈ ਕਿ ਕਮਨ ਖਾਨ ਦੀ ਮਾਨਸਿਕਤਾ ਉਸ ਦੀ ਬੇਟੀਆਂ ਪ੍ਰਤੀ ਕਿਹੋ ਜਿਹੀ ਹੈ।

शिव सेना द्वारा दी गई शिकायत की कॉपी।