Connect with us

Uncategorized

ਅਕਾਲੀ ਦਲ ਨੇਤਾ ਅਤੇ ਬਟਾਲਾ ਤੋਂ ਕਾਂਗਰਸੀ ਉਮੀਦਵਾਰ ਦੇ ਸਕੇ ਭਰਾ ਇੰਦਰ ਸੇਖੜੀ ਹੋਏ ਭਾਜਪਾ ਚ ਸ਼ਾਮਿਲ

Published

on

ਵਿਧਾਨ ਸਭਾ ਹਲਕਾ ਬਟਾਲਾ ਤੋਂ ਕਾਂਗਰਸੀ ਉਮੀਦਵਾਰ ਅਸ਼ਵਨੀ ਸੇਖੜੀ ਦੇ ਸਕੇ ਭਰਾ ਇੰਦਰ ਸੇਖੜੀ ਜੋ ਪਿਛਲੇ ਲੰਬੇ ਸਮੇ ਤੋਂ ਅਸ਼ਵਨੀ ਸੇਖੜੀ ਤੋਂ ਨਾਰਾਜ਼ ਸਨ ਅਤੇ ਅਕਾਲੀ ਦਲ ਚ ਪਹਿਲਾ ਹੀ ਸ਼ਾਮਿਲ ਹੋ ਚੁਕੇ ਸਨ ਅੱਜ ਅਕਾਲੀ ਦਲ ਦਾ ਪਲਾ ਛੱਡ ਬਟਾਲਾ ਵਿਖੇ ਭਾਜਪਾ ਨੇਤਾ ਤਰੁਣ ਚੁੱਘ ਅਤੇ ਬਟਾਲਾ ਤੋਂ ਭਾਜਪਾ ਦੇ ਉਮੀਦਵਾਰ ਫਤਿਹਜੰਗ ਸਿੰਘ ਬਾਜਵਾ ਦੀ ਅਗਵਾਈ ਚ ਭਾਜਪਾ ਚ ਸ਼ਾਮਿਲ ਹੋ ਗਏ ਉਥੇ ਹੀ ਤਰੁਣ ਚੁੱਘ ਵਲੋਂ ਉਹਨਾਂ ਨੂੰ ਪਾਰਟੀ ਚ ਸਵਾਗਤ ਕੀਤਾ ਗਿਆ ਅਤੇ ਉਹਨਾਂ ਕਿਹਾ ਕਿ ਭਾਜਪਾ ਨੂੰ ਵੱਡੀ ਮਜਬੂਤੀ ਮਿਲ ਰਹੀ ਹੈ ਕਿਉਕਿ ਲਗਾਤਾਰ ਵੱਡੀ ਗਿਣਤੀ ਚ ਲੋਕ ਭਾਜਪਾ ਨੂੰ ਸਮਰਥਨ ਦੇ ਰਹੇ ਹਨ ਉਥੇ ਹੀ ਇੰਦਰ ਸੇਖੜੀ ਨੇ ਕਿਹਾ ਕਿ ਜਦ ਪਿਛਲੇ ਸਮੇ ਚ ਉਹ ਅਕਾਲੀ ਦਲ ਚ ਸ਼ਾਮਿਲ ਹੋਏ ਸਨ ਉਦੋਂ ਵੀ ਉਹਨਾਂ ਦਾ ਮਨ ਭਾਜਪਾ ਚ ਸ਼ਾਮਿਲ ਹੋਣ ਦਾ ਸੀ ਅਤੇ ਅਤੇ ਭਾਜਪਾ ਵਲੋਂ ਵੀ ਉਹਨਾਂ ਨੂੰ ਸੰਪਰਕ ਕੀਤਾ ਅਤੇ ਅਖੀਰ ਅੱਜ ਉਹ ਭਾਜਪਾ ਚ ਸ਼ਾਮਿਲ ਹੋਏ ਹਨ ਇੰਦਰ ਸੇਖੜੀ ਨੇ ਕਿਹਾ ਕਿ ਉਹ ਪੂਰਨ ਤੌਰ ਤੇ ਬਟਾਲਾ ਤੋਂ ਭਾਜਪਾ ਦੇ ਉਮੀਦਵਾਰ ਨੂੰ ਸਮਰਥਨ ਦੇ ਰਹੇ ਹਨ ਅਤੇ ਅਗੇ ਵੀ ਪਾਰਟੀ ਲਈ ਤਨਦੇਹੀ ਨਾਲ ਕੰਮ ਕਰਨਗੇ |