Uncategorized
ਭਾਰਤ ‘ਚ ਕੋਰੋਨਾ ਕਹਿਰ ਜਾਰੀ, 31 ਲੱਖ ਤੋਂ ਵੱਧ ਹੋਏ ਮਾਮਲੇ
ਭਾਰਤ ਵਿਚ 60,975 ਨਵੇਂ ਮਾਮਲੇ ਦਰਜ ਹੋਏ ਜਦਕਿ 848 ਲੋਕਾਂ ਦੀ ਮੌਤ ਦਰਜ ਕੀਤੀ ਗਈ।
ਜਿਸਦੇ ਨਾਲ ਭਾਰਤ ਵਿੱਚ ਹੁਣ ਕੋਰੋਨਾ ਦੇ ਕੁੱਲ ਮਾਮਲੇ 31 ਲੱਖ 67 ਹਜ਼ਾਰ 324 ਹਨ ਜਦਕਿ ਇਨ੍ਹਾਂ ਵਿੱਚੋਂ 24 ਲੱਖ 4 ਹਜ਼ਾਰ 585 ਲੋਕ ਠੀਕ ਹੋ ਚੁੱਕੇ ਹਨ।

25 ਅਗਸਤ: ਕੋਰੋਨਾਵਾਇਰਸ ਜੋ ਚੀਨ ਤੋਂ ਸ਼ੁਰੂ ਹੋਇਆ ਸੀ ਅਤੇ ਜਿਸਦਾ ਅਜੇ ਤੱਕ ਦੇਸ਼ ਦੁਨੀਆ ਵਿੱਚ ਕਹਿਰ ਜਾਰੀ ਹੈ। ਭਾਰਤ ਵਿਖੇ ਹੁਣ ਕੋਰੋਨਾ ਦੇ ਮਾਮਲੇ 31 ਲੱਖ ਤੋਂ ਵੀ ਵੱਧ ਹੋ ਗਏ ਹਨ। ਦੱਸ ਦਈਏ ਬੀਤੇ 24 ਘੰਟਿਆਂ ਦੌਰਾਨ ਭਾਰਤ ਵਿਚ 60,975 ਨਵੇਂ ਮਾਮਲੇ ਦਰਜ ਹੋਏ ਜਦਕਿ 848 ਲੋਕਾਂ ਦੀ ਮੌਤ ਦਰਜ ਕੀਤੀ ਗਈ।
ਜਿਸਦੇ ਨਾਲ ਭਾਰਤ ਵਿੱਚ ਹੁਣ ਕੋਰੋਨਾ ਦੇ ਕੁੱਲ ਮਾਮਲੇ 31 ਲੱਖ 67 ਹਜ਼ਾਰ 324 ਹਨ ਜਦਕਿ ਇਨ੍ਹਾਂ ਵਿੱਚੋਂ 24 ਲੱਖ 4 ਹਜ਼ਾਰ 585 ਲੋਕ ਠੀਕ ਹੋ ਚੁੱਕੇ ਹਨ। ਜਦਕਿ ਅਜੇ ਵੀ ਕੋਰੋਨਾ ਦੇ ਕੁੱਲ 7 ਲੱਖ 4 ਹਜ਼ਾਰ 348 ਮਾਮਲੇ ਐਕਟਿਵ ਹਨ। ਹੁਣ ਤੱਕ ਭਾਰਤ ਵਿੱਚ ਕੋਰੋਨਾ ਨਾਲ 58 ਹਜ਼ਾਰ 390 ਲੋਕਾਂ ਦੀ ਮੌਤ ਦਰਜ ਕੀਤੀ ਗਈ ਹੈ।
Continue Reading