Connect with us

Uncategorized

ਦੇਸ਼ ਵਿਖੇ ਬੀਤੇ 24 ਘੰਟਿਆ ਦੌਰਾਨ 53,601 ਮਾਮਲੇ ਦਰਜ

ਕੋਰੋਨਾ ਕਹਿਰ ਲਗਾਤਾਰ ਜਾਰੀ,24 ਘੰਟਿਆ ਦੌਰਾਨ 53,601 ਮਾਮਲੇ ਦਰਜ, ਕੋਰੋਨਾ ਕਾਰਨ ਮੌਤਾਂ ਦੀ ਗਿਣਤੀ ਹੋਈ 45,257

Published

on

ਕੋਰੋਨਾ ਕਹਿਰ ਲਗਾਤਾਰ ਜਾਰੀ 
24 ਘੰਟਿਆ ਦੌਰਾਨ 53,601 ਮਾਮਲੇ ਦਰਜ 
ਕੋਰੋਨਾ ਕਾਰਨ ਮੌਤਾਂ ਦੀ ਗਿਣਤੀ ਹੋਈ 45,257 

11 ਅਗਸਤ: ਕੋਰੋਨਾ ਮਹਾਂਹਾਰੀ ਦਾ ਕਹਿਰ ਦੇਸ਼ ਤੇ ਦੁਨੀਆਂ ਵਿੱਚ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਬਹੁਤ ਸਾਰੇ ਦੇਸ਼ ਇਸ ਬਿਮਾਰੀ ਨੂੰ ਖਤਮ ਕਰਨ ਲਈ ਆਪਣੀਆਂ ਕੋਸ਼ਿਸ਼ਾਂ ‘ਚ ਲੱਗੇ ਹੋਏ ਹਨ,ਪਰ ਇਸ ਕੋਰੋਨਾ ਮਹਾਂਹਾਰੀ ਕਾਰਨ ਭਾਰਤ ਵਿੱਚ ਹੁਣ ਤੱਕ ਲੱਖ ਤੋਂ ਵੀ ਵੱਧ ਲੋਕ ਆਪਣਿਆਂ ਤੋਂ ਸਦਾ ਲਈ ਦੂਰ ਹੋ ਚੁੱਕੇ ਹਨ। ਦੱਸ ਦਈਏ ਪਿਛਲੇ 24 ਘੰਟਿਆ ਦੌਰਾਨ 53,601 ਮਾਮਲੇ ਸਾਹਮਣੇ ਆਏ ਹਨ ਜਦਕਿ 871 ਲੋਕਾਂ ਦੀ ਮੌਤ ਦਰਜ ਕੀਤੀ ਗਈ ਹੈ ਜਿਸਦੇ ਨਾਲ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਕੁੱਲ ਗਿਣਤੀ 45,257 ਹੋ ਚੁਕੀ ਹੈ। 

ਦੇਸ਼ ਦੇ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਕੁੱਲ ਗਿਣਤੀ 22,68,676 ਹੋ ਗਈ ਹੈ ਜਿਨ੍ਹਾਂ ਵਿੱਚੋਂ 15,83,490 ਲੋਕ ਠੀਕ ਵੀ ਹੋ ਚੁੱਕੇ ਹਨ। ਜਦਕਿ ਹੁਣ ਵੀ 6,39,929 ਲੋਕ ਜੇਰੇ ਇਲਾਜ ਹਨ।