National
ਪੈਰਿਸ ਪੈਰਾਲੰਪਿਕ ‘ਚ ਭਾਰਤ ਨੇ ਤੱਕ ਜਿੱਤੇ 5 ਮੈਡਲ
ਭਾਰਤ ਦੇ ਸਟਾਰ ਪੈਰਾ ਸ਼ੂਟਰ ਮਨੀਸ਼ ਨਰਵਾਲ ਨੇ ਚਾਂਦੀ ਦਾ ਤਗਮਾ ਜਿੱਤ ਕੇ ਦੇਸ਼ ਦਾ ਮਾਣ ਵਧਾਇਆ ਸੀ। ਇਸ ਤੋਂ ਪਹਿਲਾਂ ਭਾਰਤੀ ਮਹਿਲਾ ਪੈਰਾ ਸ਼ੂਟਰ ਅਵਨੀ ਲੇਖਾਰਾ ਨੇ ਪੈਰਿਸ ਪੈਰਾਲੰਪਿਕ 2024 ਵਿੱਚ ਨਿਸ਼ਾਨੇਬਾਜ਼ੀ ਵਿੱਚ ਭਾਰਤ ਲਈ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਸੋਨ ਤਗਮਾ ਜਿੱਤਿਆ ਹੈ। ਇਸ ਦੇ ਨਾਲ ਹੀ ਭਾਰਤ ਦੀ ਮੋਨਾ ਅਗਰਵਾਲ ਨੇ ਇਸ ਈਵੈਂਟ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਹੈ। ਜਦੋਂ ਕਿ ਅਥਲੈਟਿਕਸ ਵਿੱਚ ਦੇਸ਼ ਨੇ ਇੱਕ ਮੈਡਲ ਜਿੱਤਿਆ ਹੈ। ਜਿਸ ‘ਚ ਭਾਰਤੀ ਮਹਿਲਾ ਪੈਰਾ ਦੌੜਾਕ ਪ੍ਰੀਤੀ ਪਾਲ ਨੇ ਕਾਂਸੀ ਦਾ ਮੈਡਲ ਜਿੱਤ ਕੇ ਇਤਿਹਾਸ ਰਚਿਆ ਹੈ।
ਪੈਰਿਸ ਪੈਰਾਲੰਪਿਕਸ 2024 ਦੇ ਚੌਥੇ ਦਿਨ ਭਾਰਤ ਦੇ ਖਾਤੇ ਵਿੱਚ ਇੱਕ ਹੋਰ ਮੈਡਲ ਆ ਗਿਆ ਹੈ। ਭਾਰਤੀ ਮਹਿਲਾ ਸ਼ੂਟਰ ਰੂਬੀਨਾ ਫਰਾਂਸਿਸ ਨੇ ਔਰਤਾਂ ਦੇ 10 ਮੀਟਰ ਏਅਰ ਪਿਸਟਲ ਐਸਐਚ1 ਈਵੈਂਟ ਵਿੱਚ ਕਾਂਸੀ ਦਾ ਮੈਡਲ ਜਿੱਤਿਆ ਹੈ। ਉਨ੍ਹਾਂ ਨੇ ਆਪਣੇ ਮੈਚ ਦੌਰਾਨ 211.1 ਦਾ ਸਕੋਰ ਬਣਾ ਕੇ ਕਾਂਸੀ ਦੇ ਮੈਡਲ ‘ਤੇ ਕਬਜ਼ਾ ਕੀਤਾ। ਉਨ੍ਹਾਂ ਨੇ ਭਾਰਤ ਨੂੰ ਮੁਕਾਬਲੇ ਦਾ ਤੀਜਾ ਬਰਾਂਡ ਮੈਡਲ ਦਿਵਾਇਆ ਹੈ।
ਰੂਬੀਨਾ ਨੇ ਇਸ ਮੈਚ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ 6 ਪਰਫੈਕਟ ਸ਼ਾਟ ਲਗਾਏ। ਉਨ੍ਹਾਂ ਨੇ 6 ਵਾਰ 10 ਅੰਕ ਬਣਾਏ, ਇਸ ਦੇ ਨਾਲ ਹੀ ਉਨ੍ਹਾਂ ਨੇ 12 ਵਾਰ 9 ਅੰਕ ਬਣਾਏ। ਰੂਬੀਨਾ ਨੇ ਕੁੱਲ 211.1 ਅੰਕ ਬਣਾਏ ਅਤੇ ਕਾਂਸੀ ਦਾ ਮੈਡਲ ਜਿੱਤਿਆ। ਹੁਣ ਤਕ ਭਾਰਤ ਨੇ 5 ਮੈਡਲ ਆਪਣੇ ਨਾਮ ਕਰ ਲਏ ਹਨ. ਹੁਣ ਤਕ ਭਾਰਤ ਨੂੰ 1 ਸੋਨੇ..1 ਚਾਂਦੀ …3 ਕਾਂਸੀ ਦਾ ਤਗਮਾ ਆਪਣੇ ਨਾਮ ਕਰ ਲਿਆ ਹੈ |