India
ਦੇਸ਼ ‘ਚ 24 ਘੰਟਿਆ ਅੰਦਰ 22,771 ਨਵੇਂ ਮਾਮਲੇ ਹੋਏ ਦਰਜ
ਨਵੀਂ ਦਿਲੱਲੀ, 04 ਜੁਲਾਈ: ਦੇਸ਼ ਵਿਚ ਲਗਾਤਾਰ ਕੋਵਿਡ ਮਹਾਂਮਾਰੀ ਦਾ ਪ੍ਰਭਾਵ ਵੱਧ ਰਿਹਾ ਹੈ। ਡੇਅਸ਼ ਦੁਨੀਆ ਕੋਰੋਨਾ ਦੀ ਲਪੇਟ ਵਿਚ ਹਨ। ਦੱਸ ਦਈਏ ਕੋਵਿਦ ਦੇ ਭਾਰਤ ਦੇਸ਼ ਦੇ ਵਿਚ ਅੱਜ ਭਾਵ ਸ਼ਨਿਚਰਵਾਰ ਨੂੰ ਸਭ ਤੋਂ ਵੱਧ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ। ਪਿਛਲੇ 24 ਘੰਟਿਆਂ ਦੇ ਵਿਚ ਦੇਸ਼ ਦੇ ਵਿਚ 22 ਹਜ਼ਾਰ 771 ਨਵੇਂ ਮਾਮਲੇ ਦਰਜ ਕੀਤੇ ਗਿਐ ਜਦਕਿ 442 ਲੋਕਾਂ ਦੀ ਮੌਤ ਦੇ ਮਾਮਲੇ ਦਰਜ ਹੋਏ ਹਨ।
ਇਸਦੇ ਨਾਲ ਦੇਸ਼ ਵਿਚ ਕੋਰੋਨਾ ਨਾਲ ਸੰਕ੍ਰਮਿਤ ਪੀੜਤਾਂ ਦੀ ਗਿਣਤੀ 6 ਲੱਖ 48 ਹਜ਼ਾਰ 315 ਹੋ ਚੁੱਕੀ ਹੈ। ਜਦਕਿ ਰਾਹਤ ਦੀ ਖ਼ਬਰ ਇਹ ਹੈ ਕਿ ਇਨ੍ਹਾਂ ਵਿੱਚੋਂ 3,48,315 ਪੀੜਤ ਠੀਕ ਹੋ ਚੁੱਕੇ ਹਨ ਪਰ ਅਜੇ ਵੀ 2,35,433 ਪੀੜਤ ਜੇਰੇ ਇਲਾਜ ਹਨ। ਦੱਸ ਦਈਏ ਕੋਵਿਡ ਨਾਲ ਮਰਨ ਵਾਲਿਆਂ ਦੀ ਗਿਣਤੀ 18,655 ਹੋ ਚੁੱਕੀ ਹੈ।