Uncategorized
ਭਾਰਤੀ ਕ੍ਰਿਕਟਰ ਕੇ.ਐਲ ਰਾਹੁਲ ‘ਤੇ ਆਥੀਆ ਸ਼ੈੱਟੀ ਅੱਜ ਕਰਨਗੇ ਵਿਆਹ ਲੰਬੇ ਸਮੇ ਤੋਂ ਸੀ ਇਕੱਠੇ

ਕ੍ਰਿਕਟਰ ਕੇ.ਐੱਲ ਰਾਹੁਲ ‘ਤੇ ਆਥੀਆ ਸ਼ੈੱਟੀ ਅੱਜ ਵਿਆਹ ਦੇ ਬੰਧਨ ਵਿਚ ਬੱਝਣ ਜਾ ਰਹੇ ਹਨ,ਦੱਸਿਆ ਜਾ ਰਿਹਾ ਹੈ ਕਿ ਉਹ ਦੋਨੋ ਕਾਫੀ ਲੰਬੇ ਸਮੇ ਤੋਂ ਇਕੱਠੇ ਰਿਹਾ ਰਹੇ ਸਨ,ਅੱਜ ਕੇ.ਐੱਲ ਰਾਹੁਲ ਆਪਣੀ ਦੁਲਹਨ ਨੂੰ ਲਿਆਉਣ ਜਾ ਰਹੇ ਹਨ। 23 ਜਨਵਰੀ ਨੂੰ ਬਾਲੀਵੁੱਡ ਅਭਿਨੇਤਰੀ ਆਥੀਆ ਸ਼ੈੱਟੀ ਨਾਲ ਵਿਆਹ ਦੇ ਸੱਤ ਫੇਰੇ ਪਰਿਵਾਰ ਅਤੇ ਰਿਸ਼ਤੇਦਾਰਾਂ ਦੀ ਮੌਜੂਦਗੀ ਵਿੱਚ ਹੋਣਗੇ। ਆਥੀਆ ਅਤੇ ਕੇਐਲ ਰਾਹੁਲ ਸੁਨੀਲ ਸ਼ੈੱਟੀ ਦੇ ਖੰਡਾਲਾ ਫਾਰਮ ਹਾਊਸ ‘ਤੇ ਵਿਆਹ ਕਰਨ ਜਾ ਰਹੇ ਹਨ।
ਇਸ ਜੋੜੇ ਦੇ ਵਿਆਹ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਕਾਫੀ ਚਰਚਾ ਹੈ। ਆਥੀਆ ਅਤੇ ਕੇਐਲ ਰਾਹੁਲ ਦੀ ਸੰਗੀਤ ਅਤੇ ਮਹਿੰਦੀ ਦੀ ਰਸਮ 22 ਜਨਵਰੀ ਨੂੰ ਹੋਈ, ਜਿਸ ਵਿੱਚ ਬਾਲੀਵੁੱਡ ਅਤੇ ਕ੍ਰਿਕਟ ਜਗਤ ਦੀਆਂ ਕਈ ਮਸ਼ਹੂਰ ਹਸਤੀਆਂ ਪਹੁੰਚੀਆਂ।
ਇਸ ਦੇ ਨਾਲ ਹੀ ਦੁਲਹਨ ਦੇ ਪਿਤਾ ਹੋਣ ਦੇ ਨਾਤੇ ਸੁਨੀਲ ਵੀ ਨਿੱਜੀ ਤੌਰ ‘ਤੇ ਹਰ ਪ੍ਰਬੰਧ ‘ਤੇ ਧਿਆਨ ਦੇ ਰਹੇ ਹਨ। ਰਾਹੁਲ ਅਤੇ ਆਥੀਆ ਦਾ ਵਿਆਹ ਖੰਡਾਲਾ ਹਾਊਸ ‘ਚ ਹੋਣ ਜਾ ਰਿਹਾ ਹੈ। ਵਿਆਹ ਤੋਂ ਇਕ ਦਿਨ ਪਹਿਲਾਂ ਸੁਨੀਲ ਇੱਥੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਆਇਆ ਸੀ। ਇੱਥੇ ਉਸਨੇ ਵਿਆਹ ਦੇ ਸਬੰਧ ਵਿੱਚ ਇੱਕ ਖਾਸ ਵਾਅਦਾ ਕੀਤਾ। ਉਨ੍ਹਾਂ ਦਾ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਈਰਲ ਹੋ ਰਿਹਾ ਹੈ।