National
ਮੁੰਬਈ ਏਅਰਪੋਰਟ ‘ਤੇ ਮਿਲੀ ਬੰਬ ਹੋਣ ਦੀ ਸੂਚਨਾ

ਮੁੰਬਈ 24ਸਤੰਬਰ 2023: ਮੁੰਬਈ ਇੰਟਰਨੈਸ਼ਨਲ ਏਅਰਪੋਰਟ ‘ਤੇ ਐਤਵਾਰ ਨੂੰ ਬੰਬ ਹੋਣ ਦੀ ਖਬਰ ਨੇ ਉੱਥੇ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ। ਇਕ ਵਿਅਕਤੀ ਨੇ ਫੋਨ ‘ਤੇ ਦੱਸਿਆ ਕਿ ਹਵਾਈ ਅੱਡੇ ‘ਤੇ ਨੀਲੇ ਰੰਗ ਦੇ ਬੈਗ ‘ਚ ਬੰਬ ਰੱਖਿਆ ਹੋਇਆ ਸੀ। ਇਸ ਦੀ ਸੂਚਨਾ ਮਿਲਣ ‘ਤੇ ਮੁੰਬਈ ਪੁਲਸ ਅਤੇ ਬੰਬ ਸਕੁਐਡ ਦੀ ਟੀਮ ਨੇ ਹਵਾਈ ਅੱਡੇ ਦੀ ਤਲਾਸ਼ੀ ਲਈ। ਹਾਲਾਂਕਿ ਜਾਂਚ ਤੋਂ ਬਾਅਦ ਬੰਬ ਹੋਣ ਦਾ ਦਾਅਵਾ ਝੂਠਾ ਨਿਕਲਿਆ । ਮੁੰਬਈ ਪੁਲਿਸ ਦੇ ਵੱਲੋਂ ਕਾਲ ਕਰਨ ਵਾਲੇ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਹੈ।