National
ਇੰਨਟਨੈੱਟ ਸ਼ਟਡਾਊਨ ਸਾਈਟਾਂ ਤੇ ਸੇਵਾਵਾਂ ਹੋਇਆਂ ਵਿਸ਼ਵ ਭਰ ‘ਚ ਪ੍ਰਭਾਵਿਤ
ਵਿਸ਼ਵ ਭਰ ‘ਚ ਵੀਰਵਾਰ ਨੂੰ ਇੰਟਰਨੈੱਟ ਬੰਦ ਹੋਣ ਨਾਲ ਕੁਝ ਸਮੇਂ ਲਈ ਦਰਜਨਾਂ ਵਿੱਤੀ ਸੰਸਥਾਨਾਂ, ਏਅਰਲਾਈਨਾਂ ਤੇ ਹੋਰ ਕੰਪਨੀਆਂ ਦੀਆਂ ਵੈੱਬਸਾਈਟਾਂ ਤੇ ਐਪ ਤੱਕ ਪਹੁੰਚ ਪ੍ਰਭਾਵਿਤ ਹੋਈ। ਹਾਂਗਕਾਂਗ ਸਟਾਕ ਐਕਸਚੇਂਜ ਨੇ ਵੀਰਵਾਰ ਦੁਪਹਿਰ ਸਮੇਂ ਟਵੀਟ ਕੀਤਾ ਕਿ ਉਸ ਦੀ ਵੈੱਬਸਾਈਟ ਤਕਨੀਕੀ ਕਾਰਨਾਂ ਦਾ ਸਾਹਮਣਾ ਕਰ ਰਹੀ ਹੈ ਅਤੇ ਗੜਬੜੀ ਦਾ ਪਤਾ ਲਾਇਆ ਜਾ ਰਿਹਾ ਹੈ। ਹਾਂਗਕਾਂਗ ਸਟਾਕ ਐਕਸਚੇਂਜ ਨੇ 17 ਮਿੰਟਾਂ ਪਿੱਛੋਂ ਦੂਜੇ ਟਵੀਟ ਵਿਚ ਕਿਹਾ ਕਿ ਉਸ ਦੀ ਵੈੱਬਸਾਈਟ ਠੀਕ ਹੋ ਗਈ ਹੈ।
ਥਾਊਜੰਡਆਈਜ, ਡਾਊਨਡਿਟੇਕਟਰ ਡਾਟ ਕਾਮ ਤੇ ਫਿੰਗ ਡਾਟ ਕਾਮ ਸਮੇਤ ਕਈ ਇੰਟਰਨੈੱਟ ਨਿਗਰਾਨੀ ਵੈੱਬਸਾਈਟਾਂ ਨੇ ਇਸ ਸਮੱਸਿਆ ਦਾ ਸਾਹਮਣਾ ਕੀਤਾ, ਜਿਨ੍ਹਾਂ ਵਿਚ ਅਮਰੀਕਾ ਸਥਿਤ ਏਅਰਲਾਇੰਸ ਵੀ ਸ਼ਾਮਲ ਸੀ। ਉੱਥੇ ਹੀ, ਆਸਟ੍ਰੇਲੀਆ ਵਿਚ ਲੋਕਾਂ ਨੇ ਬੈਂਕਿੰਗ, ਫਲਾਈਟ ਬੁਕਿੰਗ ਤੇ ਡਾਕ ਸੇਵਾਵਾਂ ਤੱਕ ਪਹੁੰਚ ਵਿਚ ਦਿੱਕਤ ਹੋਣ ਦੀ ਸੂਚਨਾ ਦਿੱਤੀ। ਡਾਕ ਸੇਵਾ ਆਸਟ੍ਰੇਸਲੀਆ ਪੋਸਟ ਨੇ ਟਵਿੱਟਰ ‘ਤੇ ਕਿਹਾ ਕਿ ਇਕ ਬਾਹਰੀ ਰੁਕਾਵਟ ਨੇ ਉਸ ਦੀਆਂ ਕਈ ਸੇਵਾਵਾਂ ਨੂੰ ਪ੍ਰਭਾਵਿਤ ਕੀਤਾ, ਹੁਣ ਜ਼ਿਆਦਾਤਰ ਸੇਵਾਵਾਂ ਬਹਾਲ ਹੋ ਗਈਆਂ ਹਨ ਪਰ ਨਿਗਰਾਨੀ ਤੇ ਜਾਂਚ ਜਾਰੀ ਹੈ। ਇਸ ਤੋਂ ਪਹਿਲਾਂ ਵੀ ਵਿਸ਼ਵ ਭਰ ਵਿਚ ਇੰਟਰਨੈੱਟ ਵਿਚ ਰੁਕਾਵਟ ਦੀ ਖ਼ਬਰ ਸਾਹਮਣੇ ਆਈ ਸੀ।