Amritsar
ਜਰਮਨੀ ਤੋਂ ਪਰਤੇ ਲੋਕਾਂ ਦੇ ਕੋਰੋਨਾ ਦੀ ਕੀਤੀ ਜਾ ਰਹੀ ਜਾਂਚ

ਅੰਮ੍ਰਿਤਸਰ,14 ਮਾਰਚ (ਮਲਕੀਤ ਛੋਟੇਪੁਰ): ਕੋਰੋਨਾ ਵਾਇਰਸ ਦੇ ਚਲਦੇ ਪੂਰੀ ਦੁਨੀਆਂ ‘ਚ ਡਰ ਬਣਿਆ ਹੋਇਆ ਹੈ। ਜਿੱਥੇ ਭਾਰਤ ਦੇ ਵਿੱਚ 2 ਮੌਤਾਂ ਕੋਰੋਨਾਵਾਇਰਸ ਤੋਂ ਹੋ ਚੁੱਕਿਆ ਨੇ ਇਸਤੋਂ ਬਾਅਦ ਖ਼ਾਸ ਤੌਰ ਤੇ ਧਿਆਨ ਦਿੱਤਾ ਜਾ ਰਿਹਾ ਹੈ। ਪੰਜਾਬ ਦੇ ਵਿੱਚ ਜਿੱਥੇ ਹਰ ਇੱਕ ਵਿਅਕਤੀ ਦੀ ਜਾਂਚ ਕੀਤੀ ਜਾ ਰਹੀ ਹੈ, ਉੱਥੇ ਹੀ ਅਮ੍ਰਿਤਸਰ ਦੇ ਵਿੱਚ ਵੀ ਯਾਤਰੀਆਂ ਦੀ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ। ਅੰਮ੍ਰਿਤਸਰ ਦੇ ਵਿੱਚ ਕੁੱਛ ਯਾਤਰੀ ਜਰਮਨੀ ਤੋਂ ਪਰਤੇ ਹਨ ਜਿਨ੍ਹਾਂ ਦੀ ਜਾਂਚ ਜਾਰੀ ਹੈ।