WORLD
ਈਰਾਨ ਨੇ ਇਕ ਵਾਰ ਫਿਰ ਤੋਂ ਪਾਕਿਸਤਾਨ ‘ਤੇ ਕੀਤਾ ਹਮਲਾ

24 ਫਰਵਰੀ 2024: ਈਰਾਨ ਨੇ ਬੀਤੇ ਦਿਨੀ ਦੇਰ ਰਾਤ ਪਾਕਿਸਤਾਨ ‘ਚ ਸੁੰਨੀ ਅੱਤਵਾਦੀ ਸੰਗਠਨ ‘ਜੈਸ਼-ਅਲ-ਅਦਲ’ ਦੇ ਠਿਕਾਣਿਆਂ ‘ਤੇ ਹਮਲਾ ਕੀਤਾ। ਇਸ ‘ਚ ਕਮਾਂਡਰ ਸਣੇ ਕਈ ਅੱਤਵਾਦੀ ਮਾਰੇ ਗਏ। ਹਾਲਾਂਕਿ ਹਮਲਾ ਪਾਕਿਸਤਾਨ ਦੇ ਕਿਸ ਸ਼ਹਿਰ ‘ਚ ਕੀਤਾ ਗਿਆ ਸੀ, ਇਸ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ ਹੈ।
16 ਜਨਵਰੀ ਨੂੰ ਵੀ ਈਰਾਨ ਨੇ ਅਜਿਹਾ ਹੀ ਹਮਲਾ ਕੀਤਾ ਸੀ। ਫਿਰ ਈਰਾਨੀ ਫੌਜ ਨੇ ਬਲੋਚਿਸਤਾਨ ‘ਤੇ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਹਮਲਾ ਕੀਤਾ। ਇਸ ਦੇ ਅਗਲੇ ਹੀ ਦਿਨ ਪਾਕਿਸਤਾਨ ਨੇ ਈਰਾਨ ਦੇ ਅੰਦਰ 48 ਕਿਲੋਮੀਟਰ ਤੱਕ ਹਵਾਈ ਹਮਲਾ ਕੀਤਾ।