National
ਇਸਰੋ ਦਾ ਸਭ ਤੋਂ ਛੋਟਾ ਰਾਕੇਟ SSLV-D2 ਲਾਂਚ: ਉਡਾਣ ਦੇ 15 ਮਿੰਟਾਂ ਵਿੱਚ 3 ਸੈਟੇਲਾਈਟ ਕਰੇਗਾ ਲਾਂਚ
ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਨਵਾਂ ਸਮਾਲ ਸੈਟੇਲਾਈਟ ਲਾਂਚਿੰਗ ਵਹੀਕਲ SSLV-D2 ਲਾਂਚ ਕੀਤਾ ਹੈ। ਲਾਂਚਿੰਗ ਸ਼ੁੱਕਰਵਾਰ ਸਵੇਰੇ 9:18 ਵਜੇ ਸ਼੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਲਾਂਚ ਸੈਂਟਰ ਤੋਂ ਕੀਤੀ ਗਈ। SSLV-D2 15 ਮਿੰਟ ਦੀ ਉਡਾਣ ਵਿੱਚ 3 ਸੈਟੇਲਾਈਟ ਲਾਂਚ ਕਰੇਗਾ।
ਇਨ੍ਹਾਂ ਉਪਗ੍ਰਹਿਆਂ ਵਿੱਚ ਅਮਰੀਕਾ ਦਾ ਜੈਨਸ-1, ਚੇਨਈ ਦਾ ਸਪੇਸ ਸਟਾਰਟ-ਅੱਪ ਦਾ ਅਜ਼ਾਦੀ ਸੈਟ-2 ਅਤੇ ਇਸਰੋ ਦਾ ਈਓਐਸ-7 ਸ਼ਾਮਲ ਹੈ। SSLV-D2 15 ਮਿੰਟਾਂ ਲਈ ਧਰਤੀ ਦੇ ਹੇਠਲੇ ਆਰਬਿਟ ਵਿੱਚ ਉੱਡੇਗਾ, ਜਿੱਥੇ ਇਹ 450 ਕਿਲੋਮੀਟਰ ਦੂਰ ਆਰਬਿਟ ਵਿੱਚ ਉਪਗ੍ਰਹਿ ਛੱਡੇਗਾ।
SSLV ਲਾਂਚ ਪਿਛਲੇ ਸਾਲ ਅਸਫਲ ਰਿਹਾ
9 ਅਗਸਤ 2022 ਨੂੰ SSLV ਨੂੰ ਲਾਂਚ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਲਾਂਚਿੰਗ ਅਸਫਲ ਰਹੀ। ਰਾਕੇਟ ਦੀ ਲਾਂਚਿੰਗ ਤਾਂ ਠੀਕ ਸੀ ਪਰ ਬਾਅਦ ‘ਚ ਸਪੀਡ ਦੌਰਾਨ ਖਰਾਬੀ ਆ ਗਈ ਅਤੇ ਫਿਰ ਰਾਕੇਟ ਦੇ ਵੱਖ ਹੋ ਗਏ। ਇਸ ਕਾਰਨ SSLV ਦੀ ਲਾਂਚਿੰਗ ਨੂੰ ਰੱਦ ਕਰ ਦਿੱਤਾ ਗਿਆ ਸੀ। ਇਸਰੋ ਨੇ ਦੱਸਿਆ ਸੀ ਕਿ ਦੋਵੇਂ ਸੈਟੇਲਾਈਟ ਗਲਤ ਆਰਬਿਟ ਵਿੱਚ ਚਲੇ ਗਏ ਸਨ ਅਤੇ ਉਨ੍ਹਾਂ ਦਾ ਕੋਈ ਫਾਇਦਾ ਨਹੀਂ ਹੋਇਆ।