Punjab
ਦੇਸ਼ ਦੇ ਪ੍ਰਧਾਨ ਮੰਤਰੀ ਦਾ ਪੰਜਾਬ ਚ ਸੁਰਖਿਆ ਤੇ ਸਵਾਲ ਚੁੱਕਣਾ ਮਾਨਣ ਵਾਲੀ ਗੱਲ ਨਹੀਂ

ਰਾਜ ਸਭਾ ਮੈਂਬਰ ਅਤੇ ਹਲਕਾ ਕਾਦੀਆ ਤੋਂ ਉਮੀਦਵਾਰ ਪ੍ਰਤਾਪ ਸਿੰਘ ਬਾਜਵਾ ਨੇ ਪ੍ਰਧਾਨ ਮੰਤਰੀ ਵਲੋਂ ਪੰਜਾਬ ਚ ਉਹਨਾਂ ਦੀ ਸੁਰਖਿਆ ਤੇ ਚੁਕੇ ਜਾ ਰਹੇ ਸਵਾਲਾਂ ਤੇ ਜਵਾਬ ਦੇਂਦੇ ਪ੍ਰਤਾਪ ਬਾਜਵਾ ਨੇ ਕਿਹਾ ਕਿ ਅੱਜ ਜੋ ਸਵਾਲ ਨਰਿੰਦਰ ਮੋਦੀ ਆਖ ਰਹੇ ਹਨ ਉਹ ਮਾਨਣ ਵਾਲੀ ਗੱਲ ਨਹੀਂ ਕਿਉਕਿ ਅਜ ਪੰਜਾਬ ਚ ਕਿਸੇ ਦੀ ਸਰਕਾਰ ਨਹੀਂ ਬਲਕਿ ਪੰਜਾਬ ਚ ਚੋਣਾਂ ਹਨ ਅਤੇ ਪ੍ਰਧਾਨ ਮੰਤਰੀ ਵੀ ਆਪਣੀ ਪਾਰਟੀ ਭਾਜਪਾ ਅਤੇ ਆਪਣੇ ਗਠਜੋੜ ਦੇ ਉਮੀਦਵਾਰਾਂ ਦੇ ਹੱਕ ਚ ਪ੍ਰਚਾਰ ਕਰਨ ਆ ਰਹੇ ਹਨ ਅਤੇ ਜਦਕਿ ਹੁਣ ਪੰਜਾਬ ਚ ਚੋਣਾਂ ਹਨ ਅਤੇ ਕਿਸੇ ਦੀ ਸਰਕਾਰ ਨਹੀਂ ਅਤੇ ਸੁਰੱਖਿਆ ਵੀ ਚੋਣ ਕਮਿਸ਼ਨ ਦੇ ਤਹਿਤ ਹੈ | ਇਸ ਦੇ ਨਾਲ ਹੀ ਪ੍ਰਤਾਪ ਬਾਜਵਾ ਨੇ ਤੰਜ ਕੱਸਦੇ ਕਿਹਾ ਕਿ ਕਿ ਇਹ ਤਾ ਹਰ ਕਿਸੇ ਨੂੰ ਪਤਾ ਹੈ ਕਿ ਇ ਡੀ ਰੈਡ ਕੌਣ ਕਰਵਾ ਰਿਹਾ ਹੈ ਅਤੇ ਚਰਨਜੀਤ ਚੰਨੀ ਦਾ ਚੋਪਰ ਕਿਸ ਨੇ ਉਡਾਨ ਨਹੀਂ ਭਰਨ ਦਿਤਾ | ਉਥੇ ਹੀ ਪ੍ਰਤਾਪ ਬਾਜਵਾ ਨੇ ਕਿਹਾ ਕਿ ਅੱਜ ਕਾਂਗਰਸ ਦਾ ਮੈਨੀਫੈਸਟੋ ਵੀ ਆ ਰਿਹਾ ਹੈ |