International
ਇਟਲੀ :-ਪਹਿਲਾ ਇਕੋ ਪਰਿਵਾਰ ਦੇ ਤਿੰਨ ਜੀਆਂ ਨੂੰ ਮਾਰੀ ਗੋਲੀ ਤੇ ਫਿਰ ਆਪ ਕੀਤੀ ਖ਼ੁਦਕੁਸ਼ੀ

ਐਤਵਾਰ ਦੁਪਹਿਰ ਨੂੰ ਇਟਲੀ ਦੀ ਰਾਜਧਾਨੀ ਰੋਮ ਦੇ ਸ਼ਹਿਰ ਚ ਇਕ ਮਾਨਸਿਕ ਰੋਗੀ ਵਲੋਂ ਘਰੋਂ ਬਾਹਰ ਪਾਰਕ ‘ਚ ਖੇਡ ਰਹੇ ਦੋ ਬੱਚਿਆਂ ਸਮੇਤ ਉਨ੍ਹਾਂ ਦੇ ਦਾਦੇ (74) ਨੂੰ ਅੰਨੇਵਾਹ ਗੋਲੀਆਂ ਚਲਾ ਕੇ ਮੌਤ ਦੇ ਘਾਟ ਉਤਾਰ ਦਿੱਤਾ। ਜਾਣਕਾਰੀ ਅਨੁਸਾਰ ਇਕ ਮਾਨਸਿਕ ਰੋਗੀ 37 ਸਾਲ ਇਟਾਲੀਅਨ ਲੂਕਾ ਮੋਨਾਕੋ ਨੇ ਦੋ ਬੱਚੇ ਡੈਨੀਅਨ (10) ਤੇ ਦਾਵਿਦ (7)ਨੂੰ ਉਸ ਸਮੇਂ ਗੋਲ਼ੀਆਂ ਮਾਰ ਮੌਤ ਦੇ ਘਾਟ ਉਤਾਰ ਦਿੱਤਾ ਜਦੋਂ ਉਹ ਘਰੋਂ ਦੂਰ ਆਪਣੇ ਦਾਦੇ ਨਾਲ ਪਾਰਕ ‘ਚ ਟਹਿਲ ਰਹੇ ਸਨ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਵਿਅਕਤੀ ਇਕ ਘਰ ਵਿਚ ਜਾ ਕੇ ਲੁਕ ਗਿਆ। ਤੁਰੰਤ ਕੁਝ ਸਮੇਂ ਦੌਰਾਨ ਪੁਲਿਸ ਵੱਲੋਂ ਉਸ ਘਰ ਦੀ ਘੇਰਾਬੰਦੀ ਕਰ ਲਈ ਗਈ। ਪੁਲਿਸ ਵਲੋਂ ਚਲਾਏ ਗਏ ਸਰਚ ਅਪ੍ਰੇਸ਼ਨ ‘ਚ ਕਾਫੀ ਜਦੋਜਹਿਦ ਕੀਤੀ ਗਈ ਕਿ ਉਸ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇ ਪਰ ਕੁਝ ਘੰਟਿਆਂ ਮਗਰੋਂ ਦੋਸ਼ੀ ਵਿਅਕਤੀ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ। ਦੱਸਿਆ ਜਾ ਰਿਹਾ ਹੈ ਕਿ ਵੱਖ-ਵੱਖ ਸ਼ਹਿਰਾਂ ਦੀ ਪੁਲਿਸ ਵਲੋਂ ਹੈਲੀਕਾਪਟਰਾਂ ਰਾਹੀਂ ਇਸ ਘਟਨਾ ਸਥਾਨ ‘ਤੇ ਸਰਚ ਅਪ੍ਰੇਸ਼ਨ ‘ਚ ਹਿੱਸਾ ਲਿਆ ਸੀ ਤਾਂ ਜੋ ਦੋਸ਼ੀ ਨੂੰ ਜ਼ਿੰਦਾ ਫੜਿਆ ਜਾ ਸਕੇ ਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਸਕੇ ਪਰ ਕੁਝ ਘੰਟਿਆਂ ਬਾਅਦ ਘਰ ਦੇ ਅੰਦਰੋਂ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਲੂਕਾ ਦੀ ਲਾਸ਼ ਬਰਾਮਦ ਹੋਈ। ਪੁਲਿਸ ਵਲੋਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ।