Connect with us

International

ਇਟਲੀ ‘ਚ 52 ਸਾਲ ਬਾਅਦ ਜਿੱਤਿਆ ਗਿਆ ਯੂਰੋ ਕੱਪ

Published

on

EURO

ਇਟਲੀ ਦੀ ਟੀਮ ਨੇ ਯੂਏਫਾ ਯੂਰੋ ਕੱਪ ਜਿੱਤਣ ਦਾ ਆਪਣਾ ਸੁਪਨਾ ਮੁੜ ਸਾਕਾਰ ਕੀਤਾ ਹੈ। ਹਾਲਾਂਕਿ ਯੂਰੋ ਕੱਪ ਦਾ ਦੂਸਰਾ ਖ਼ਿਤਾਬ ਜਿੱਤਣ ਲਈ ਇਟਲੀ ਦੀ ਟੀਮ ਨੂੰ ਇਕ ਜਾਂ ਦੋ ਦਹਾਕੇ ਨਹੀਂ ਬਲਕਿ 5 ਦਹਾਕਿਆਂ ਤੋਂ ਜ਼ਿਆਦਾ ਦਾ ਸਮਾਂ ਲੱਗਾ ਹੈ। 1968 ਤੋਂ ਬਾਅਦ ਪਹਿਲੀ ਵਾਰ ਇਟਲੀ ਦੀ ਟੀਮ ਯੂਰਪੀਅਨ ਚੈਂਪੀਅਨਸ਼ਿਪ ਦੀ ਜੇਤੂ ਬਣੀ ਹੈ। ਯੂਰੋ ਕੱਪ 2020 ਦੀ ਚੈਂਪੀਅਨ ਟੀਮ ਦਾ ਇਟਲੀ ਤੇ ਇੰਗਲੈਂਡ ਵਿਚਕਾਰ ਖੇਡਿਆ ਗਿਆ ਇਹ ਮੁਕਾਬਲਾ ਨਿਰਧਾਰਤ ਪਹਿਲਾਂ ਬਰਾਬਰੀ ‘ਤੇ ਰਿਹਾ। ਅਜਿਹੇ ‘ਚ ਨਤੀਜਾ ਕੱਢਣ ਲਈ ਸ਼ੂਟਆਊਟ ਦਾ ਸਹਾਰਾ ਲਿਆ ਗਿਆ ਤੇ ਇਸ ‘ਚ ਇਟਲੀ ਨੇ 3-2 ਤੋਂ ਬਾਜ਼ੀ ਮਾਰ ਲਈ। ਇਸ ਫਸਵੇਂ ਮੈਚ ਵਿਚ ਸਟਾਰ ਖਿਡਾਰੀ ਤੇ ਕਪਤਾਨ ਹੈਰੀ ਕੇਨ-ਸਟਾਰਲਿੰਗ ਦਾ ਜਲਵਾ ਪੂਰੀ ਤਰ੍ਹਾਂ ਗ਼ਾਇਬ ਦਿਸਿਆ, ਜਿਸ ਦਾ ਖਮਿਆਜ਼ਾ ਇੰਗਲੈਂਡ ਨੂੰ ਭੁਗਤਣਾ ਪਿਆ। ਇੰਜਰੀ ਟਾਈਮ ਤਕ ਮੁਕਾਬਲਾ ਬਰਾਬਰੀ ‘ਤੇ ਰਹਿਣ ਤੋਂ ਬਾਅਦ ਪੈਨਲਟੀ ਸ਼ੂਟਆਊਟ ਦਾ ਪਹਿਲਾ ਸ਼ਾਟ ਇੰਗਲਿਸ਼ ਕਪਤਾਨ ਹੈਰੀ ਕੇਨ ਨੇ ਲਿਆ ਤੇ ਗੇਂਦ ਜਾਲ ਵਿਚ ਉਲਝਾ ਦਿੱਤੀ। ਇੰਗਲੈਂਡ ਦੇ ਹੈਰੀ ਮੈਗਊਰੇ ਨੇ ਵੀ ਗੋਲ਼ ਦਾਗਿਆ ਜਦਕਿ ਇਟਲੀ ਦੇ ਆਂਦਰੇ ਬੇਲੋਟੀ ਖੁੰਝ ਗਏ। ਇੰਗਲੈਂਡ ਕੋਲ 2-1 ਦੀ ਬੜ੍ਹਤ ਸੀ, ਪਰ ਇਸ ਤੋਂ ਬਾਅਦ ਇਟਲੀ ਲਈ ਬੁਨਾਚੀ ਤੇ ਫੈਡਰੀਕੋ ਨੇ ਧੜਾਧੜ ਗੋਲ਼ ਦਾਗਦੇ ਹੋਏ 3-2 ਦਾ ਫ਼ਰਕ ਕਰ ਦਿੱਤਾ। ਦੂਸਰੇ ਪਾਸੇ, ਇੰਗਲੈਂਡ ਦੇ ਮਾਰਕਸ ਰਸ਼ਫੋਰਡ, ਜਾਦੋਨ ਸਾਂਚੋ ਤੇ ਬੁਕਾਇਓ ਸਾਕਾ ਅਜਿਹਾ ਕਰਨ ਵਿਚ ਅਸਫਲ ਰਹੇ ਤੇ ਇਟਲੀ ਦੀ ਟੀਮ ਜਿੱਤ ਗਈ।