Connect with us

National

ITBP ਨੇ ਲੱਦਾਖ ‘ਚੋਂ ਫੜਿਆ 108 ਕਿੱਲੋ ਸੋਨਾ

Published

on

ਆਈਟੀਬੀਪੀ ਨੂੰ ਵੱਡੀ ਸਫਲਤਾ ਮਿਲੀ ਹੈ | ਪੂਰਬੀ ਲੱਦਾਖ ਸਰਹੱਦ ‘ਤੇ 18000 ਫੁੱਟ ‘ਤੇ ਆਈਟੀਬੀਪੀ ਦੇ ਇਕ ਵਿਸ਼ੇਸ਼ ਆਪ੍ਰੇਸ਼ਨ ‘ਚ ਕਰੀਬ 70 ਕਰੋੜ ਰੁਪਏ ਦੀ ਕੀਮਤ ਦੇ 108 ਕਿਲੋ ਸੋਨੇ ਦੀਆਂ ਬਾਰਾਂ ਸਮੇਤ 3 ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਅਸਲ ਕੰਟਰੋਲ ਰੇਖਾ (ਐੱਲ.ਏ.ਸੀ.) ਨੇੜੇ ਦੋ ਭਾਰਤੀ ਨਾਗਰਿਕ ਸੋਨੇ ਦੀ ਖੇਪ ਲਿਆ ਰਹੇ ਸਨ। ਇਸੇ ਮਾਮਲੇ ਵਿੱਚ ਇੱਕ ਤੀਜੇ ਵਿਅਕਤੀ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।

ਲੱਦਾਖ ‘ਚ ਭਾਰਤ-ਚੀਨ ਸਰਹੱਦ ‘ਤੇ ਤਾਇਨਾਤ ਇੰਡੋ ਤਿੱਬਤੀਅਨ ਬਾਰਡਰ ਪੁਲਿਸ (ITBP) ਦੇ ਜਵਾਨਾਂ ਨੇ ਚੀਨ ਤੋਂ ਤਸਕਰੀ ਕਰਕੇ 108 ਕਿਲੋ ਸੋਨੇ ਦੀਆਂ ਬਾਰਾਂ ਜ਼ਬਤ ਕੀਤੀਆਂ ਹਨ। ਇਸ ਦੇ ਨਾਲ ਹੀ ਤਿੰਨ ਲੋਕਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਇੰਨੀ ਵੱਡੀ ਮਾਤਰਾ ‘ਚ ਸੋਨਾ ਜ਼ਬਤ ਕਰਨ ਦੇ ਨਾਲ ਹੀ ਤਸਕਰਾਂ ਕੋਲੋਂ ਦੋ ਮੋਬਾਈਲ ਫ਼ੋਨ, ਇੱਕ ਦੂਰਬੀਨ, ਦੋ ਚਾਕੂ ਅਤੇ ਬਹੁਤ ਸਾਰਾ ਚੀਨੀ ਖਾਣ-ਪੀਣ ਦਾ ਸਮਾਨ ਬਰਾਮਦ ਕੀਤਾ ਗਿਆ ਹੈ।

ਆਈਟੀਬੀਪੀ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਆਈਟੀਬੀਪੀ ਦੇ ਇਤਿਹਾਸ ਵਿੱਚ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਰਿਕਵਰੀ ਹੈ। ਤਿੰਨਾਂ ਤਸਕਰਾਂ ਤੋਂ ਮਿਲਿਆ ਸੋਨਾ ਕਸਟਮ ਵਿਭਾਗ ਨੂੰ ਸੌਂਪ ਦਿੱਤਾ ਜਾਵੇਗਾ। ਅਧਿਕਾਰੀ ਨੇ ਦੱਸਿਆ ਕਿ ਆਈਟੀਬੀਪੀ ਦੀ 21ਵੀਂ ਬਟਾਲੀਅਨ ਮੰਗਲਵਾਰ ਦੁਪਹਿਰ ਨੂੰ ਪੂਰਬੀ ਲੱਦਾਖ ਦੇ ਚਾਂਗਥਾਂਗ ਉਪ-ਸੈਕਟਰ ਵਿੱਚ ਚਿਜਬੁਲ, ਨਰਬੂਲਾ, ਜੰਗਲ ਅਤੇ ਜਕਲਾ ਖੇਤਰਾਂ ਸਮੇਤ ਗਸ਼ਤ ਕਰ ਰਹੀ ਸੀ।