New Zealand
ਕੋਰੋਨਾ ਖ਼ਿਲਾਫ਼ ਜੰਗ ਦੀ ਕਮਾਨ ਨਿਊਜ਼ੀਲੈਂਡ ਨੇ ਫੌਜ ਹੱਥ ਸੌਂਪੀ
18 ਜੂਨ : ਕੋਰੋਨਾ ਮਹਾਂਮਾਰੀ ਨੇ ਜਿਥੇ ਵੱਡੇ ਵੱਡੇ ਦੇਸ਼ਾਂ ਦੀਆਂ ਜੜਾਂ ਹਿਲਾ ਕੇ ਰੱਖ ਦਿੱਤੀਆਂ ਸਨ। ਪਰ ਓਥੇ ਹੀ ਨਿਊਜ਼ੀਲੈਂਡ ਇਕ ਅਜਿਹਾ ਦੇਸ਼ ਬਣ ਗਿਆ ਸੀ ਜਿਸ ਨੇ ਕੋਰੋਨਾ ਦੀ ਜੰਗ ਜਿੱਤ ਕੇ ਲੋਕਾਂ ਨੂੰ ਆਜ਼ਾਦੀ ਨਾਲ ਘੁੰਮਣ ਦਾ ਮੌਕਾ ਦਿੱਤਾ ਸੀ। ਇਸ ਮਹਾਂਮਾਰੀ ਦੀ ਜੰਗ ਜਿੱਤਣ ਤੋਂ ਬਾਅਦ ਲੋਕਾਂ ‘ਚ ਕਾਫੀ ਖੁਸ਼ੀ ਪਾਈ ਜਾ ਰਹੀ ਸੀ। ਪਰ ਮੁੜ੍ਹ ਤੋਂ ਆਏ ਕੋਰੋਨਾ ਦੇ ਮਾਮਲਿਆਂ ਨੇ ਨਿਊਜ਼ੀਲੈਂਡ ਦੇ ਵਾਸੀਆਂ ਦੇ ਚਿਹਰਿਆਂ ਦੀ ਰੌਣਕ ਫਿੱਕੀ ਪਾ ਕਰ ਦਿੱਤੀ ਹੈ।
ਕੋਰੋਨਾਵਾਇਰਸ ਖਿਲਾਫ਼ ਜੰਗ ਦੀ ਕਮਾਨ ਨਿਊਜ਼ੀਲੈਂਡ ਨੇ ਫੌਜ ਨੂੰ ਸੌੰਪੀ
ਨਿਊਜ਼ੀਲੈਂਡ ‘ਚ ਮੁੜ ਕੋਰੋਨਾ ਆਉਣ ਬਾਰੇ ਪ੍ਰਧਾਨ ਮੰਤਰੀ ਨੇ ਦਿੱਤਾ ਬਿਆਨ ਅਤੇ ਕਮਾਨ ਦਿੱਤੀ ਫੌਜ ਨੂੰ, ਤੇ ਲੋਕਾਂ ਨੂੰ ਸਤਾਉਣ ਲੱਗਿਆ ਮੁੜ੍ਹ ਓਹੀ ਡਰ। ਪਰ ਇਸ ਮਹਾਂਮਾਰੀ ਨਾਲ ਲੜਨ ਲਈ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੇਸਿੰਦਾ ਨੇ ਬਿਆਨ ਜਾਰੀ ਕਰਦਿਆਂ ਕਿਹਾ , ਕਿ ਹੁਣ ਕੋਰੋਨਾ ਖਿਲਾਫ ਜੰਗ ਲੜਨ ਲਈ ਫੌਜ ਦੇ ਹੱਥ ਕਮਾਨ ਸੌਂਪ ਦਿੱਤੀ ਹੈ।