Connect with us

Australia

197 ਦੇਸ਼ ਕੋਰੋਨਾ ਦੀ ਜਕੜ ’ਚ, ਵਿਸ਼ਵ ਭਰ ’ਚ 18,887 ਲੋਕਾਂ ਦੀ ਮੌਤ

Published

on

ਕੋਰੋਨਾਵਾਇਰਸ, ਪੂਰਾ ਸੰਸਾਰ ਇਸ ਦੀ ਜਕੜ ’ਚ ਹੈ। ਹੁਣ ਇਹ ਸ਼ਬਦ ਹੀ ਲੋਕਾਂ ਲਈ ਖੌਫ ਬਣਿਆ ਹੋਇਆ ਹੈ ਕੋਰੋਨਾ ਨੇ ਦੁਨੀਆਂ ਭਰ ’ਚ ਤਬਾਹੀ ਮਚਾ ਰੱਖੀ ਹੈ। ਕੀਮਤੀ ਜਾਨਾਂ ਮੌਤ ਦੇ ਮੂੰਹ ’ਚ ਜਾ ਰਹੀਆਂ ਨੇ, ਵਿਸ਼ਵ ਭਰ ਦੇ ਮੁਲਕ ਇਸ ਮਹਾਮਾਰੀ ਤੋਂ ਬਚਾਅ ਦਾ ਹੱਲ ਲੱਭ ਰਹੇ ਨੇ, ਪਰ ਹਾਲੇ ਤੱਕ ਸਾਵਧਾਨੀਆਂ ਤੋਂ ਇਲਾਵਾ ਅਜਿਹਾ ਕੋਈ ਵੀ ਹੱਲ ਨਜ਼ਰ ਨਹੀਂ ਆ ਰਿਹਾ, ਕਿ ਇਸ ਭਿਆਨਕ ਬਿਮਾਰੀ ਦਾ ਟਾਕਰਾ ਕੀਤਾ ਜਾ ਸਕੇ।
ਹੁਣ ਤੱਕ 197 ਦੇਸ਼ ਕੋਰੋਨਾਵਾਇਰਸ ਦੇ ਪ੍ਰਭਾਵ ਹੇਠ ਹਨ। ਸੰਸਾਰ ਭਰ ’ਚ 4,22,566 ਲੋਕ ਇਸ ਤੋਂ ਪੀੜਤ ਹਨ ਅਤੇ ਕੁੱਲ 18,887 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਟਲੀ, ਇੱਕ ਸ਼ਕਤੀਸ਼ਾਲੀ ਅਤੇ ਸਿਹਤ ਸਹੂਲਤਾਂ ਪੱਖੋਂ ਇੱਕ ਮਜ਼ਬੂਤ ਦੇਸ਼ ਇਸ ਬਿਮਾਰੀ ਤੋਂ ਸਭ ਤੋਂ ਵਧੇਰੇ ਪ੍ਰਭਾਵਿਤ ਹੈ। ਇਸ ਮਹਾਮਾਰੀ ਨੇ ਇਟਲੀ ਨੂੰ ਪੂਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ ਹੈ। ਇਥੇ ਹੁਣ ਤੱਕ 6,820 ਲੋਕਾਂ ਦੀ ਮੌਤ ਹੋ ਗਈ ਹੈ ਅਤੇ 69,176 ਲੋਕ ਪੀੜਤ ਹਨ। ਬੀਤੇ 24 ਘੰਟਿਆਂ ’ਚ ਇਟਲੀ ’ਚ 743 ਲੋਕਾਂ ਦੀ ਜਾਨ ਚਲੀ ਗਈ।
ਇਟਲੀ ਤੋਂ ਬਾਅਦ ਦੂਜੇ ਨੰਬਰ ’ਤੇ ਚੀਨ ਇਸ ਬਿਮਾਰੀ ਤੋਂ ਸਭ ਤੋਂ ਵੱਧ ਪੀੜਤ ਹੈ। ਚੀਨ ’ਚ 3,281 ਲੋਕ ਮੌਤ ਦੇ ਮੂੰਹ ’ਚ ਚਲੇ ਗਏ ਨੇ ਅਤੇ 81,218 ਲੋਕ ਇਸ ਬਿਮਾਰੀ ਦੀ ਚਪੇਟ ’ਚ ਹਨ। ਇਸ ਬਿਮਾਰੀ ਦਾ ਜਨਮ ਚੀਨ ਦੇ ਹੀ ਸ਼ਹਿਰ ਵੂਹਾਨ ’ਚ ਦਸੰਬਰ 2019 ’ਚ ਹੋਇਆ ਸੀ। ਪਰ ਫਿਲਹਾਲ ਚੀਨ ਵੱਲੋਂ ਕਾਫੀ ਹੱਦ ਤੱਕ ਇਸ ’ਤੇ ਕਾਬੂ ਪਾ ਲਿਆ ਗਿਆ ਹੈ।
ਇਟਲੀ ਅਤੇ ਚੀਨ ਤੋਂ ਬਾਅਦ ਸਪੇਨ ਵੀ ਕੋਰੋਨਾਵਾਇਰਸ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਸਪੇਨ ’ਚ 2,991 ਲੋਕਾਂ ਦੀ ਮੌਤ ਹੋ ਗਈ ਹੈ ਅਤੇ 42,058 ਲੋਕ ਇਸ ਇਸ ਬਿਮਾਰੀ ਤੋਂ ਪੀੜਤ ਹਨ। ਬੀਤੇ 24 ਘੰਟਿਆਂ ’ਚ ਇਥੇ 514 ਲੋਕਾਂ ਦੀ ਜਾਨ ਚਲੀ ਗਈ।
ਫਰਾਂਸ ਅਤੇ ਜਰਮਨੀ ਵੀ ਇਸ ਮਾਹਮਾਰੀ ਤੋਂ ਕਾਫੀ ਪ੍ਰਭਾਵਿਤ ਹੋਏ ਨੇ। ਫਰਾਂਸ ’ਚ 1100 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 22,304 ਲੋਕ ਇਸ ਬਿਮਾਰੀ ਤੋਂ ਪੀੜਤ ਹਨ। ਬੀਤੇ 24 ਘੰਟਿਆਂ ’ਚ ਫਰਾਂਸ ’ਚ 240 ਲੋਕਾਂ ਦੀ ਜਾਨ ਚਲੀ ਗਈ ਹੈ।ਓਥੇ ਹੀ ਜਰਮਨੀ ’ਚ 32,991 ਲੋਕ ਇਸ ਦੀ ਚਪੇਟ ’ਚ ਹਨ ਅਤੇ 159 ਲੋਕ ਮੌਤ ਦੇ ਮੂੰਹ ’ਚ ਜਾ ਚੁੱਕੇ ਨੇ।

ਇਰਾਨ ਦੇ ਵਿੱਚ ਵੀ ਇਸ ਮਹਾਮਾਰੀ ਨਾਲ ਮਰਨ ਵਾਲਿਆਂ ਦਾ ਅੰਕੜਾ ਲਗਾਤਾਰ ਵਧਦਾ ਜਾ ਰਿਹਾ ਹੈ। ਇਥੇ ਹੁਣ ਤੱਕ 1934 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 24,811 ਲੋਕ ਇਸ ਤੋਂ ਪੀੜਤ ਹਨ।
ਜੇਕਰ ਗੱਲ ਭਾਰਤ ਦੀ ਕਰੀਏ ਤਾਂ ਇਥੇ ਹੁਣ ਤੱਕ 562 ਲੋਕਾਂ ਦੇ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਹੋਣ ਦੀ ਪੁਸ਼ਟੀ ਹੋਈ ਹੈ ਅਤੇ 11 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ ਇਸ ਮਹਾਮਾਰੀ ਦੇ ਵਧ ਰਹੇ ਪ੍ਰਭਾਵ ਨੂੰ ਰੋਕਣ ਲਈ ਪ੍ਰਧਾਨ ਮੰਤਰੀ ਵੱਲੋਂ 14 ਅਪ੍ਰੈਲ ਤੱਕ ਦੇਸ਼ ਭਰ ’ਚ ਲੌਕਡਾਊਨ ਦਾ ਐਲਾਨ ਕਰ ਦਿੱਤਾ ਗਿਆ ਹੈ।

ਅਮਰੀਕਾ, ਦੁਨੀਆਂ ਦਾ ਸਭ ਤੋਂ ਸ਼ਕਤੀਸ਼ਾਲੀ ਮੁਲਕ, ਵੀ ਇਸ ਬਿਮਾਰੀ ਦੇ ਕਹਿਰ ਤੋਂ ਨਹੀਂ ਬਚ ਸਕਿਆ। ਅਮਰੀਕਾ ’ਚ ਕੋਰੋਨਾਵਾਇਰਸ ਨੇ 21 ਜਨਵਰੀ 2020 ਨੂੰ ਪੈਰ ਪਸਾਰੇ ਅਤੇ ਹੁਣ ਤੱਕ ਇਥੇ 704 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 54,808 ਹੋਰ ਲੋਕ ਪੀੜਤ ਹਨ। ਕੋਰੋਨਾਵਾਇਰਸ ਤੋਂ ਪੀੜਤ ਮਰੀਜਾਂ ਦੀ ਗਿਣਤੀ ਇਥੇ ਤੇਜ਼ੀ ਨਾਲ ਵਧ ਰਹੀ ਹੈ।
ਯੂ.ਕੇ. ’ਚ 422 ਲੋਕ ਇਸ ਬਿਮਾਰੀ ਕਾਰਨ ਜ਼ਿੰਦਗੀ ਦੀ ਜੰਗ ਹਾਰ ਚੁੱਕੇ ਨੇ ਅਤੇ 8,017 ਲੋਕ ਜ਼ਿੰਦਗੀ-ਮੌਤ ਦੀ ਲੜਾਈ ਲੜ ਰਹੇ ਹਨ।
ਕੈਨੇਡਾ ਦੇ ਵਿੱਚ ਇਸ ਬਿਮਾਰੀ ਲੜਦਿਆਂ 26 ਲੋਕ ਮੌਤ ਦੇ ਮੂੰਹ ’ਚ ਚਲੇ ਗਏ ਅਤੇ 2792 ਲੋਕ ਇਸ ਬਿਮਾਰੀ ਨਾਲ ਜੂਝ ਰਹੇ ਹਨ।
ਜੇਕਰ ਗੱਲ ਰੂਸ ਦੀ ਕਰੀਏ ਤਾਂ ਲਗਭਗ 15 ਕਰੋੜ ਦੀ ਆਬਾਦੀ ਵਾਲਾ ਇਹ ਦੇਸ਼ ਕੋਰੋਨਾਵਾਇਰਸ ਨਾਲ ਨਿਪਟਣ ਦੇ ਮਾਮਲੇ ’ਚ ਵਿਸ਼ਵ ਦੇ ਦੂਜੇ ਮੁਲਕਾਂ ਲਈ ਮਿਸਾਲ ਬਣਿਆ ਹੈ। ਇਥੇ ਕੇਵਲ 495 ਮਾਮਲੇ ਸਾਹਮਣੇ ਆਏ ਜਿਨ੍ਹਾਂ ਚੋਂ ਇੱਕ ਮਰੀਜ ਦੀ ਮੌਤ ਹੋਈ ਹੈ।
ਰੂਸ, ਬਾਕੀ ਮੁਲਕਾਂ ਦੀਆਂ ਸਰਕਾਰਾਂ ਲਈ ਮਿਸਾਲ ਹੈ, ਕਿ ਸਰਕਾਰਾਂ ਸਮਾਂ ਰਹਿੰਦਿਆਂ ਫ਼ੈਸਲੇ ਲੈਣ ਅਤੇ ਸਖਤੀ ਨਾਲ ਲਾਗੂ ਕਰਨ, ਤਾਂ ਜੋ ਇਸ ਮਹਾਮਾਰੀ ਦੇ ਪ੍ਰਕੋਪ ਨੂੰ ਵਧਣ ਤੋਂ ਰੋਕਿਆ ਜਾ ਸਕੇ।

Continue Reading
Click to comment

Leave a Reply

Your email address will not be published. Required fields are marked *