Jalandhar
ਜਲੰਧਰ ਵਿਖੇ ਹੋਇਆ ਕੋਵਿਡ ਬਲਾਸਟ, ਇਕੱਠ ਆਏ 78 ਮਾਮਲੇ

ਜਲੰਧਰ, 19 ਜੂਨ ( ਪਰਮਜੀਤ ਰੰਗਪੁਰੀ) : ਜਲੰਧਰ ਦੇ ਵਿਚ ਕੋਵਿਡ ਦੇ ਮਾਮਲੇ ਵਧਦੇ ਹੀ ਜਾ ਰਹੇ ਹਨ। ਦੱਸ ਦਈਏ ਕਿ ਜਲੰਧਰ ਦੇ ਸਿਵਲ ਹਸਪਤਾਲ ‘ਚ ਦਾਖ਼ਲ ਇਕ ਮਰੀਜ਼ ਦੀ ਇਲਾਜ ਦੌਰਾਨ ਮੌਤ ਹੋ ਜਾਣ ਤੋਂ ਬਾਅਦ ਉਸ ਦੇ ਭੇਜੇ ਗਏ ਸੈਂਪਲਾਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ, ਜਿਸ ਨਾਲ ਜ਼ਿਲ੍ਹੇ ‘ਚ ਕੋਰੋਨਾ ਦੇ ਪ੍ਰਭਾਵ ਨਾਲ ਮਰਨ ਵਾਲਿਆਂ ਦੀ ਗਿਣਤੀ 15 ਹੋ ਗਈ ਹੈ। ਇਸ ਦੇ ਨਾਲ ਹੀ ਅੱਜ ਭਾਵ ਸ਼ੁੱਕਰਵਾਰ ਨੂੰ ਇਕੱਠ ਕੋਰੋਨਾ ਦੇ 78 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਇਕੱਠ ਇੰਨੇ ਮਾਮਲੇ ਸਾਹਮਣੇ ਆਉਣ ਨਾਲ ਪ੍ਰਸ਼ਾਸਨ ਪ੍ਰ੍ਰੇਸ਼ਾਨ ਹੈ ਅਤੇ ਇਸਦੇ ਬਾਲ ਹੀ ਇਹ ਪਤਾ ਲਗ ਰਿਹਾ ਹੈ ਕਿ ਜਲੰਧਰ ਦੀ ਹਾਲਤ ਕਿੰਨੀ ਖਰਾਬ ਹੈ।