National
ਜੰਮੂ-ਕਸ਼ਮੀਰ: ਅਖਨੂਰ ‘ਚ ਭਾਰੀ ਮੀਂਹ ਕਾਰਨ ਚਨਾਬ ‘ਚ ਆਇਆ ਹੜ੍ਹ, ਸੈਂਕੜੇ ਏਕੜ ਜ਼ਮੀਨ ਡੁੱਬੀ…
ਗੜਖਲ 23 ਜੁਲਾਈ 2023 : ਜੰਮੂ ਜ਼ਿਲੇ ਦੇ ਅਖਨੂਰ ਇਲਾਕੇ ‘ਚ ਭਾਰੀ ਮੀਂਹ ਕਾਰਨ ਸ਼ਨੀਵਾਰ ਨੂੰ ਚਨਾਬ ਨਦੀ ‘ਚ ਹੜ੍ਹ ਆ ਗਿਆ ਹੈ , ਜਿਸ ਨਾਲ ਸੈਂਕੜੇ ਏਕੜ ਜ਼ਮੀਨ ਪਾਣੀ ‘ਚ ਡੁੱਬ ਗਈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਉਣ ਲਈ ਬਚਾਅ ਮੁਹਿੰਮ ਚਲਾਈ ਗਈ ਹੈ।
ਜੰਮੂ ਦੇ ਵਧੀਕ ਡਿਪਟੀ ਕਮਿਸ਼ਨਰ (ਏ.ਡੀ.ਸੀ.) ਹਰਵਿੰਦਰ ਸਿੰਘ ਨੇ ਮੀਡੀਆ ਨੂੰ ਦੱਸਿਆ, “ਚਨਾਬ ਨਦੀ ਵਿੱਚ ਤੇਜ਼ੀ ਹੈ। ਨਦੀ ਦੇ ਕਿਨਾਰਿਆਂ ਦੇ ਆਲੇ-ਦੁਆਲੇ ਬੰਨ੍ਹਾਂ ਨੂੰ ਨੁਕਸਾਨ ਪਹੁੰਚਿਆ ਹੈ। ਨਦੀ ਦਾ ਪਾਣੀ ਪਿੰਡਾਂ ਦੇ ਨੇੜੇ ਪਹੁੰਚ ਗਿਆ ਹੈ, ਇਸ ਲਈ ਅਸੀਂ ਲੋਕਾਂ ਨੂੰ ਕੱਢਣ ਲਈ ਇੱਥੇ ਆਏ ਹਾਂ। ਸਥਿਤੀ ਕਾਬੂ ਵਿੱਚ ਹੈ।”
ਉਨ੍ਹਾਂ ਦੱਸਿਆ ਕਿ ਨਦੀ ‘ਚ ਪਾਣੀ ਦਾ ਪੱਧਰ ਵਧਣ ਦੇ ਖਤਰੇ ਦੇ ਮੱਦੇਨਜ਼ਰ 105 ਲੋਕਾਂ ਨੂੰ ਇਲਾਕੇ ‘ਚੋਂ ਬਾਹਰ ਕੱਢਿਆ ਗਿਆ ਹੈ। ਨੈਸ਼ਨਲ ਅਤੇ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ ਅਤੇ ਸਥਾਨਕ ਅਧਿਕਾਰੀਆਂ ਨੂੰ ਬਚਾਅ ਕਾਰਜਾਂ ਵਿੱਚ ਲਗਾਇਆ ਗਿਆ ਹੈ।