Punjab
ਮੰਗੇਤਰ ਨਾਲ ਨਜ਼ਰ ਆਈ Jasmine Sandlas, FANS ਹੋਏ ਹੈਰਾਨ
ਮਸ਼ਹੂਰ ਗਾਇਕਾ ਜੈਸਮੀਨ ਸੈਂਡਲਸ ਨੇ ਆਪਣੇ ਦਿੱਲੀ ਕੰਸਰਟ ਦੌਰਾਨ ਫੈਨਸ ਨੂੰ ਵੱਡਾ SURPRISE ਦੇ ਦਿੱਤਾ ਹੈ।
ਅਜਿਹਾ ਪਲ ਸਾਂਝਾ ਕੀਤਾ, ਜਿਸ ਨੇ ਹਜ਼ਾਰਾਂ ਪ੍ਰਸ਼ੰਸਕਾਂ ਨੂੰ ਹੈਰਾਨ ਵੀ ਕੀਤਾ ਅਤੇ ਖੁਸ਼ ਵੀ। ਆਪਣੇ ਲਾਈਵ ਦੌਰਾਨ ਜੈਸਮੀਨ ਨੇ ਅਚਾਨਕ ਆਪਣੇ ਮੰਗੇਤਰ ਸ਼ੇਖਰ ਚੌਧਰੀ ਨੂੰ ਸਟੇਜ ‘ਤੇ ਬੁਲਾਇਆ ਅਤੇ ਪਹਿਲੀ ਵਾਰ ਆਪਣੇ ਰਿਸ਼ਤੇ ਦਾ ਐਲਾਨ ਕੀਤਾ ।
ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਮਸ਼ਹੂਰ ਗਾਇਕਾ ਜੈਸਮੀਨ ਸੈਂਡਲਾਸ ਨੇ ਆਪਣੇ ਫੈਨਜ਼ ਨੂੰ ਵੱਡਾ ਸਰਪ੍ਰਾਈਜ਼ ਦਿੱਤਾ ਹੈ। ਜੈਸਮੀਨ ਸੈਂਡਲਾਸ ਨੇ ਆਪਣੀ ਮੰਗਣੀ ਦਾ ਐਲਾਨ ਕਰਕੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ।
ਗਾਇਕਾ ਵੱਲੋਂ ਸੋਸ਼ਲ ਮੀਡੀਆ ‘ਤੇ ਇੱਕ ਖ਼ੂਬਸੂਰਤ ਵੀਡੀਓ ਸਾਂਝੀ ਕੀਤੀ ਗਈ, ਜੋ ਦੇਖਦੇ ਹੀ ਦੇਖਦੇ ਵਾਇਰਲ ਹੋ ਗਈ। ਇਸ ਵੀਡੀਓ ਵਿੱਚ ਜੈਸਮੀਨ ਸੈਂਡਲਾਸ ਆਪਣੇ ਮੰਗੇਤਰ ਨਾਲ ਨਜ਼ਰ ਆ ਰਹੀ ਹੈ। ਦੋਵਾਂ ਦੀ ਜੋੜੀ ਨੂੰ ਫੈਨਜ਼ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।
ਜੈਸਮੀਨ ਸੈਂਡਲਾਸ ਦੇ ਮੰਗੇਤਰ ਨੂੰ ਵੇਖ ਕੇ ਕਈ ਫੈਨਜ਼ ਹੈਰਾਨ ਰਹਿ ਗਏ। ਮੰਗਣੀ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਵਧਾਈਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਫੈਨਜ਼ ਅਤੇ ਚਾਹੁਣ ਵਾਲੇ ਗਾਇਕਾ ਨੂੰ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਲਈ ਸ਼ੁਭਕਾਮਨਾਵਾਂ ਦੇ ਰਹੇ ਹਨ।
ਜੈਸਮੀਨ ਸੈਂਡਲਾਸ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਇੱਕ ਮਸ਼ਹੂਰ ਨਾਮ ਹੈ ਅਤੇ ਆਪਣੇ ਵੱਖਰੇ ਅੰਦਾਜ਼ ਤੇ ਦਮਦਾਰ ਗਾਇਕੀ ਲਈ ਜਾਣੀ ਜਾਂਦੀ ਹੈ। ਹੁਣ ਆਪਣੀ ਨਿੱਜੀ ਜ਼ਿੰਦਗੀ ਨਾਲ ਜੁੜੀ ਇਸ ਖ਼ੁਸ਼ਖ਼ਬਰੀ ਨੂੰ ਸਾਂਝਾ ਕਰਕੇ ਗਾਇਕਾ ਇੱਕ ਵਾਰ ਫਿਰ ਚਰਚਾ ਵਿੱਚ ਆ ਗਈ ਹੈ।
ਫਿਲਹਾਲ ਜੈਸਮੀਨ ਸੈਂਡਲਾਸ ਦੀ ਮੰਗਣੀ ਨਾਲ ਜੁੜੀ ਇਹ ਖ਼ੂਬਸੂਰਤ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਅਤੇ ਫੈਨਜ਼ ਵੱਲੋਂ ਇਸ ‘ਤੇ ਖੂਬ ਪਿਆਰ ਲੁਟਾਇਆ ਜਾ ਰਿਹਾ ਹੈ।
