Connect with us

Punjab

ਜਥੇਦਾਰ ਨੇ ਸਾਹਿਬਜ਼ਾਦੇ ਦੀ ਜੀਵਨ ਅਤੇ ਕੁਰਬਾਨੀ ਤੇ ਪਾਇਆ ਚਾਨਣਾ

Published

on

14 ਦਸੰਬਰ 2023: ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਖਤੇ ਜਿਗਰ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਦੇ ਜਨਮ ਦਿਹਾੜੇ ਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਸੰਗਤ ਨੂੰ ਵਧਾਈ ਦਿੱਤੀ ਹੈ

ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਉਹ ਮਹਾਨ ਹਸਤੀ ਨੇ ਜਿਨਾਂ ਨੇ ਪੰਜ ਭੌਤਕ ਤਨ ਦੇ ਵਿੱਚ ਉਮਰ ਭਾਵੇਂ ਛੋਟੀ ਹੰਡਾਈ ਹੈ ਪਰ ਸਾਕਾ ਵੱਡਾ ਕੀਤਾ

ਆਪਣੇ ਵੀਰ ਬਾਬਾ ਜੋਰਾਵਰ ਸਿੰਘ ਜੀ ਨਾਲ ਮਿਲ ਕੇ ਸਰਹੰਦ ਦੀ ਧਰਤੀ ਦੇ ਉੱਤੇ ਉਹ ਸਾਕਾ ਵਰਤਾਇਆ ਆਪਣੀ ਮਹਾਨ ਸ਼ਹਾਦਤ ਦੇ ਕੇ ਜਿਸ ਨੂੰ ਰਹਿੰਦੀ ਦੁਨੀਆ ਜਿਹੜੀ ਹੈ ਉਹ ਯਾਦ ਕਰਦੀ ਰਹੀ,

ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਇਹ ਦੋ ਪਿਆਰੀਆਂ ਐਸੀਆਂ ਬੰਦਗੀ ਭਜਨ ਤੇ ਸਿਮਰਨ ਦੀਆਂ ਮੂਰਤ ਰੂਹਾਂ ਨੇ ਜਿਨਾਂ ਨੇ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਹੀ ਹੈ ਦੀਨ ਕਬੂਲ ਕਰਨਾ ਈਨ ਮੰਨਣੀ ਜਿਹੜੀ ਹੈ ਇਹ ਪ੍ਰਵਾਨ ਨਹੀਂ ਕੀਤੀ ਮੌਤ ਪ੍ਰਵਾਨ ਕੀਤੀ,