Connect with us

National

ਜੇਜੇਪੀ ਪਾਰਟੀ ਨੇਤਾ ਰਵਿੰਦਰ ਸੈਣੀ ‘ਤੇ ਬਦਮਾਸ਼ਾਂ ਨੇ ਕੀਤੇ ਰਾਊਂਡ ਫਾਇਰ

Published

on

HARYANA : ਹਿਸਾਰ ਦੇ ਹਾਂਸੀ ਸਥਿਤ ਸੈਣੀ ਹੀਰੋ ਮੋਟਰਜ਼ ਦੇ ਸੰਚਾਲਕ ਅਤੇ ਜੇਜੇਪੀ ਪਾਰਟੀ ਦੇ ਨੇਤਾ ਰਵਿੰਦਰ ਸੈਣੀ ਦੀ ਦਿਨ ਦਿਹਾੜੇ ਚਾਰ ਬਾਈਕ ਸਵਾਰ ਬਦਮਾਸ਼ਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਹੈ।

ਬਦਮਾਸ਼ਾਂ ਵੱਲੋਂ ਰਵਿੰਦਰ ਸੈਣੀ ‘ਤੇ ਚਾਰ ਰਾਉਂਡ ਫਾਇਰ ਕੀਤੇ ਗਏ ਹਨ । ਜਿਸ ਵਿੱਚ ਰਵਿੰਦਰ ਸੈਣੀ ਨੂੰ ਤਿੰਨ ਗੋਲੀਆਂ ਲੱਗੀਆਂ। ਗੋਲੀ ਲੱਗਣ ਨਾਲ ਗੰਭੀਰ ਜ਼ਖ਼ਮੀ ਹੋਏ ਰਵਿੰਦਰ ਸੈਣੀ ਨੂੰ ਸ਼ੋਅਰੂਮ ’ਤੇ ਕੰਮ ਕਰਦੇ ਸੇਵਾਦਾਰਾਂ ਅਤੇ ਪੁਲੀਸ ਵੱਲੋਂ ਮੁਹੱਈਆ ਕਰਵਾਏ ਗੰਨਮੈਨ ਵੱਲੋਂ ਇਲਾਜ ਲਈ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਰਵਿੰਦਰ ਸੈਣੀ ਨੂੰ ਮ੍ਰਿਤਕ ਐਲਾਨ ਦਿੱਤਾ। ਰਵਿੰਦਰ ਸੈਣੀ ਦੀ ਲਾਸ਼ ਨੂੰ ਮੁਰਦਾਘਰ ਵਿਚ ਰਖਵਾਇਆ ਗਿਆ ਹੈ। ਜਿੱਥੇ ਅੱਜ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਉਨ੍ਹਾਂ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ।

ਤੁਹਾਨੂੰ ਦੱਸ ਦੇਈਏ ਕਿ ਰਵਿੰਦਰ ਸੈਣੀ ਨੂੰ ਗੋਲੀ ਮਾਰਨ ਦੀ ਖਬਰ ਸ਼ਹਿਰ ‘ਚ ਜੰਗਲ ਦੀ ਅੱਗ ਵਾਂਗ ਫੈਲ ਗਈ ਹੈ । ਵਪਾਰੀ ਆਗੂ ਤੇ ਵਿਧਾਇਕ ਵਿਨੋਦ ਭਿਆਣਾ ਅਤੇ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂ ਸਰਕਾਰੀ ਹਸਪਤਾਲ ਪੁੱਜੇ। ਵਪਾਰੀ ਆਗੂ ‘ਤੇ ਗੋਲੀ ਚਲਾਉਣ ਦੀ ਸੂਚਨਾ ਮਿਲਦਿਆਂ ਹੀ ਡੀਐਸਪੀ ਧੀਰਜ ਕੁਮਾਰ, ਸਿਟੀ ਥਾਣਾ ਇੰਚਾਰਜ ਜਗਜੀਤ ਅਤੇ ਸੀਆਈਏ ਦੀ ਟੀਮ ਮੌਕੇ ‘ਤੇ ਪਹੁੰਚ ਗਈ। ਸੀਆਈਏ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਮੁਤਾਬਕ ਕੁਝ ਸਾਲ ਪਹਿਲਾਂ ਰਵਿੰਦਰ ਸੈਣੀ ਦੇ ਸ਼ੋਅਰੂਮ ‘ਤੇ ਸ਼ਰਾਰਤੀ ਅਨਸਰਾਂ ਵੱਲੋਂ ਗੋਲੀਬਾਰੀ ਕੀਤੀ ਗਈ ਸੀ ਅਤੇ ਇਸ ਮਾਮਲੇ ‘ਚ ਪੁਲਸ ਵੱਲੋਂ ਇਕ ਨੌਜਵਾਨ ਖਿਲਾਫ ਇਰਾਦਾ ਕਤਲ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਪੁਲਿਸ ਇਸ ਗੋਲੀ ਕਾਂਡ ਨੂੰ ਇਸੇ ਮਾਮਲੇ ਨਾਲ ਜੋੜ ਕੇ ਦੇਖ ਰਹੀ ਹੈ। ਸਰਕਾਰੀ ਹਸਪਤਾਲ ‘ਚ ਮੌਜੂਦ ਰਵਿੰਦਰ ਸੈਣੀ ਦੇ ਗੰਨਮੈਨ ਨੇ ਦੱਸਿਆ ਕਿ ਕਰੀਬ ਛੇ ਵਜੇ ਰਵਿੰਦਰ ਸੈਣੀ ਸ਼ੋਅਰੂਮ ਦੇ ਅੰਦਰ ਮੌਜੂਦ ਸੀ, ਉਹ ਫ਼ੋਨ ‘ਤੇ ਗੱਲ ਕਰਦੇ ਹੋਏ ਬਾਹਰ ਨਿਕਲ ਗਏ | ਜਦੋਂ ਉਹ ਬਾਹਰ ਆਏ ਤਾਂ ਬਾਈਕ ‘ਤੇ ਆਏ ਤਿੰਨ ਬਦਮਾਸ਼ਾਂ ‘ਚੋਂ ਦੋ ਨੇ ਨੇੜਿਓਂ ਰਵਿੰਦਰ ਸੈਣੀ ‘ਤੇ ਗੋਲੀਆਂ ਚਲਾ ਦਿੱਤੀਆਂ।