Connect with us

National

J&K:ਪਰਫਿਊਮ ਬੰਬ ਨਾਲ ਹਮਲੇ ਦੀ ਸਾਜ਼ਿਸ਼, ਛੂਹਦੇ ਹੀ ਹੋਇਆ ਧਮਾਕਾ,ਲਸ਼ਕਰ ਦਾ ਅੱਤਵਾਦੀ ਗ੍ਰਿਫਤਾਰ

Published

on

ਜੰਮੂ-ਕਸ਼ਮੀਰ ਦੇ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਦਿਲਬਾਗ ਸਿੰਘ ਨੇ ਕਿਹਾ ਕਿ ਲਸ਼ਕਰ-ਏ-ਤੋਇਬਾ ਦੇ ਇੱਕ ਅੱਤਵਾਦੀ ਨੂੰ ਕਈ ਧਮਾਕਿਆਂ ਵਿੱਚ ਸ਼ਾਮਲ ਹੋਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਅੱਤਵਾਦੀ ਪਹਿਲਾਂ ਇੱਕ ਸਰਕਾਰੀ ਸਕੂਲ ਦਾ ਅਧਿਆਪਕ ਸੀ। ਵੈਸ਼ਨੋ ਦੇਵੀ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਬੱਸ ‘ਚ ਧਮਾਕੇ ਦੀ ਘਟਨਾ ‘ਚ ਵੀ ਉਹ ਕਥਿਤ ਤੌਰ ‘ਤੇ ਸ਼ਾਮਲ ਸੀ।

ਜੰਮੂ-ਕਸ਼ਮੀਰ ਦੇ ਪੁਲਿਸ ਮੁਖੀ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਕੇਂਦਰ ਸ਼ਾਸਤ ਪ੍ਰਦੇਸ਼ ‘ਚ ਅਜਿਹਾ ਬੰਬ ਬਰਾਮਦ ਹੋਇਆ ਹੈ। ਸਿੰਘ ਨੇ ਕਿਹਾ ਕਿ ਆਰਿਫ ਕਥਿਤ ਤੌਰ ‘ਤੇ ਆਪਣੇ ਪਾਕਿਸਤਾਨੀ ਹੈਂਡਲਰਾਂ ਦੇ ਇਸ਼ਾਰੇ ‘ਤੇ ਕੰਮ ਕਰ ਰਿਹਾ ਸੀ ਅਤੇ ਉਸ ਨੇ ਵੈਸ਼ਨੋ ਦੇਵੀ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਬੱਸ ‘ਤੇ ਹੋਏ ਧਮਾਕੇ ਵਿਚ ਆਪਣੀ ਸ਼ਮੂਲੀਅਤ ਦਾ ਇਕਬਾਲ ਕੀਤਾ ਸੀ।

ਇਸ ਧਮਾਕੇ ‘ਚ 4 ਲੋਕਾਂ ਦੀ ਮੌਤ ਹੋ ਗਈ ਅਤੇ 24 ਹੋਰ ਜ਼ਖਮੀ ਹੋ ਗਏ। ਉਨ੍ਹਾਂ ਨੇ ਕਿਹਾ ਕਿ ਫਰਵਰੀ 2022 ਵਿੱਚ ਜੰਮੂ ਦੇ ਸ਼ਾਸਤਰੀ ਨਗਰ ਖੇਤਰ ਵਿੱਚ ਇੱਕ ਆਈਈਡੀ ਧਮਾਕੇ ਤੋਂ ਇਲਾਵਾ, ਉਸਨੇ 21 ਜਨਵਰੀ ਨੂੰ ਨਰਵਾਲ ਵਿੱਚ ਦੋਹਰੇ ਧਮਾਕਿਆਂ ਵਿੱਚ ਆਪਣੀ ਭੂਮਿਕਾ ਦਾ ਵੀ ਇਕਬਾਲ ਕੀਤਾ ਸੀ, ਜਿਸ ਵਿੱਚ 9 ਲੋਕ ਜ਼ਖਮੀ ਹੋਏ ਸਨ। ਸਿੰਘ ਨੇ ਕਿਹਾ, “ਸਾਰੇ ਆਈਈਡੀ ਸਰਹੱਦ ਪਾਰ ਤੋਂ ਭੇਜੇ ਗਏ ਸਨ,” ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ।