National
ਕੇਦਾਰਨਾਥ-ਬਦਰੀਨਾਥ ਜਾਣ ਵਾਲੇ ਹੋ ਜਾਓ ਸਾਵਧਾਨ !
UTTARAKHAND : ਕੇਦਾਰਨਾਥ ਬਦਰੀਨਾਥ ਜਾਣ ਵਾਲੇ ਸ਼ਰਧਾਲੂ ਹੋ ਜਾਓ ਸਾਵਧਾਨ। ਦੱਸ ਦੇਈਏ ਕਿ ਲੈਂਡਸਲਾਈਡ ਹੋਣ ਕਾਰਨ ਕੇਦਾਰਨਾਥ ਵਾਲੀ ਸੁਰੰਗ ਹਾਦਸਾਗ੍ਰਸਤ ਹੋ ਗਈ ਹੈ। ਇਨ੍ਹਾਂ ਦਿਨਾਂ ‘ਚ ਯਾਤਰਾ ਨਾ ਹੀ ਕਰੋ ਤਾਂ ਚੰਗਾ ਹੋਵੇਗਾ।
ਭਾਰੀ ਮੀਂਹ ਪੈਣ ਕਾਰਨ ਪਹਾੜ ਹੇਠਾਂ ਡਿੱਗ ਰਹੇ ਹਨ । ਮਾਨਸੂਨ ਅਤੇ ਮੀਂਹ ਨੇ ਤਬਾਹੀ ਮਚਾਈ ਹੋਈ ਹੈ । ਮੀਂਹ ਕਾਰਨ ਕੇਦਾਰਨਾਥ ਬਹੁਤ ਮਾੜਾ ਹਾਲ ਹੋਇਆ ਪਿਆ ਹੈ । ਲੈਂਡਸਲਾਈਡ ਹੋਣ ਕਾਰਨ ਰਸਤੇ ਵੀ ਬੰਦ ਹੋਏ ਪਏ ਹਨ ਅਤੇ ਸ਼ਰਧਾਲੂਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉੱਤਰਾਖੰਡ ਵਿੱਚ ਪਿਛਲੇ ਕੁਝ ਦਿਨਾਂ ਤੋਂ ਭਾਰੀ ਮੀਂਹ ਪੈ ਰਿਹਾ ਹੈ। ਭਾਰੀ ਮੀਂਹ ਕਾਰਨ ਪਿਛਲੇ 24 ਘੰਟਿਆਂ ਵਿੱਚ 60 ਤੋਂ ਵੱਧ ਸੜਕਾਂ ਬੰਦ ਹੋ ਗਈਆਂ ਹਨ। ਜਦਕਿ ਕਈ ਸੜਕਾਂ ਪਾਣੀ ਵਿਚ ਡੁੱਬ ਗਈਆਂ ਹਨ। ਪਹਾੜੀ ਰਾਜ ‘ਚ ਕਈ ਥਾਵਾਂ ‘ਤੇ ਮੀਂਹ ਅਤੇ ਜ਼ਮੀਨ ਖਿਸਕਣ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋਇਆ ਜਦਕਿ ਬਦਰੀਨਾਥ ਜਾਣ ਵਾਲੇ ਰਾਸ਼ਟਰੀ ਰਾਜਮਾਰਗ ਸਮੇਤ ਪ੍ਰਮੁੱਖ ਸੜਕਾਂ ਬੰਦ ਹੋ ਗਈਆਂ ਹਨ ।
ਮੌਸਮ ਵਿਭਾਗ ਨੇ ਕੀਤਾ ਅਲਰਟ
ਮੌਸਮ ਵਿਭਾਗ ਨੇ ਸੂਬੇ ‘ਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਦੇ ਡਾਇਰੈਕਟਰ ਮੁਤਾਬਕ ਭਾਰੀ ਮੀਂਹ ਕਾਰਨ ਆਮ ਲੋਕਾਂ ਨੂੰ ਚੌਕਸ ਰਹਿਣ ਦੀ ਲੋੜ ਹੈ ਡਾਇਰੈਕਟਰ ਵਿਕਰਮ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਦੌਰਾਨ ਨਦੀਆਂ-ਨਾਲਿਆਂ ਨੇੜੇ ਜਾਣ ਤੋਂ ਗੁਰੇਜ਼ ਕਰਨ। ਉਨ੍ਹਾਂ ਨੇ ਸਲਾਹ ਦਿੱਤੀ ਕਿ ਜੇਕਰ ਜ਼ਰੂਰੀ ਹੋਵੇ ਤਾਂ ਹੀ ਯਾਤਰਾ ਕਰੋ, ਨਹੀਂ ਤਾਂ ਕਿਸੇ ਸੁਰੱਖਿਅਤ ਥਾਂ ‘ਤੇ ਰਹੋ ਤਾਂ ਜੋ ਜਾਨੀ ਜਾਂ ਮਾਲੀ ਨੁਕਸਾਨ ਨਾ ਹੋਵੇ।ਸੂਬੇ ‘ਚ ਪਿਛਲੇ ਕਈ ਦਿਨਾਂ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ ਜ਼ਮੀਨ ਖਿਸਕਣ ਰਹੀ ਹੈ।