Connect with us

National

ਕੇਜਰੀਵਾਲ ਨੇ ਕੀਤੇ 3 ਐਲਾਨ, ਪੰਜਾਬੀਆਂ ਨਾਲ ਕੀਤਾ ਵਾਅਦਾ

Published

on

kejriwal 1

ਆਮ ਆਦਮੀ ਪਾਰਟੀ ਦੇ ਮੁਖੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਮੰਗਲਵਾਰ ਨੂੰ ਚੰਡੀਗੜ੍ਹ ਪਹੁੰਚੇ। ਉਹ ਯੂਟੀ ਗੈਸਟ ਹਾਊਸ ‘ਚ ਪ੍ਰੈੱਸ ਕਾਨਫਰੰਸ ਕਰ ਰਹੇ ਹਨ। ਮੰਚ ‘ਤੇ ਉਨ੍ਹਾਂ ਦੇ ਨਾਲ ਰਾਘਵ ਚੱਢਾ, ਭਗਵੰਤ ਮਾਨ, ਕੁੰਵਰ ਵਿਜੈ ਪ੍ਰਤਾਪ ਤੇ ਹਰਪਾਲ ਸਿੰਘ ਚੀਮਾ ਮੌਜੂਦ ਹਨ। ਸਭ ਤੋਂ ਪਹਿਲਾਂ ਭਗਵੰਤ ਮਾਨ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਬਿਜਲੀ ਦਾ ਮੁੱਦਾ ਸਭ ਤੋਂ ਅਹਿਮ ਹੈ। ਦਿੱਲੀ ‘ਚ ਸਸਤੀ ਬਿਜਲੀ ਅਰਵਿੰਦ ਕੇਜਰੀਵਾਲ ਨੇ ਹੀ ਦਿੱਤੀ ਹੈ। ਭਗਵੰਤ ਮਾਨ ਤੋਂ ਬਾਅਦ ਕੇਜਰੀਵਾਲ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕੀਤਾ। ਉਨ੍ਹਾਂ ਸਭ ਤੋਂ ਪਹਿਲਾਂ ਬਿਜਲੀ ਦਾ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਕਿ ਪੂਰੇ ਦੇਸ਼ ਵਿਚ ਸਭ ਤੋਂ ਮਹਿੰਗੀ ਬਿਜਲੀ ਪੰਜਾਬ ‘ਚ ਹੈ ਜਦਕਿ ਪੰਜਾਬ ਖ਼ੁਦ ਬਿਜਲੀ ਬਣਾਉਂਦਾ ਹੈ। ਦਿੱਲੀ ਤਾਂ ਦੂਸਰਿਆਂ ਕੋਲੋਂ ਬਿਜਲੀ ਖਰੀਦਦੀ ਹੈ ਤਾਂ ਵੀ ਉੱਥੇ ਮੁਫ਼ਤ ਤੇ ਸਸਤੀ ਬਿਜਲੀ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਤੇ ਬਿਜਲੀ ਕੰਪਨੀਆਂ ਦੀ ਗੰਢਤੁੱਪ ਨੂੰ ਖ਼ਤਮ ਕਰ ਦਿੱਤਾ ਜਾਵੇ ਤਾਂ ਦਿੱਲੀ ਵਾਂਗ ਪੰਜਾਬ ‘ਚ ਵੀ ਬਿਜਲੀ ਸਸਤੀ ਹੋਵੇਗੀ। ਉਨ੍ਹਾਂ ਕਿਹਾ ਕਿ ਬਿਜਲੀ ਸਸਤੀ ਹੋਣ ਨਾਲ ਔਰਤਾਂ ਨੂੰ ਵੀ ਰਾਹਤ ਮਿਲੇਗੀ ਕਿਉਂਕਿ ਉਨ੍ਹਾਂ ਦਾ ਬਜਟ ਦਰੁਸਤ ਹੋਵੇਗਾ। ਪਹਿਲਾ ਐਲਾਨ- ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਹਰੇਕ ਨੂੰ 300 ਯੂਨਿਟ ਤਕ ਬਿਜਲੀ ਮੁਫ਼ਤ ਦੇਵੇਗੀ। ਇਸ ਤਰ੍ਹਾਂ 80 ਫ਼ੀਸਦ ਲੋਕਾਂ ਦਾ ਬਿੱਲ ਜ਼ੀਰੋ ਹੋ ਜਾਵੇਗਾ। ਜੇਕਰ ਯੂਨਿਟ 301 ਹੋ ਗਏ ਤਾਂ ਸਾਰਿਆਂ ਦੇ ਪੈਸੇ ਦੇਣੇ ਪੈਣਗੇ। ਦੂਸਰਾ ਐਲਾਨ- ਘਰੇਲੂ ਬਿਜਲੀ ਦੇ ਸਾਰੇ ਬਿੱਲ ਮਾਫ ਕਰਾਂਗੇ। ਕੱਟੇ ਹੋਏ ਸਾਰੇ ਕੁਨੈਕਸ਼ਨ ਬਹਾਲ ਕੀਤੇ ਜਾਣਗੇ। ਤੀਸਰਾ ਐਲਾਨ- ਦਿੱਲੀ ਦੀ ਤਰਜ਼ ‘ਤੇ ਪੰਜਾਬ ‘ਚ ਵੀ 24 ਘੰਟੇ ਬਿਜਲੀ ਮਿਲੇਗੀ ਪਰ ਬਿੱਲ ਨਹੀਂ ਆਵੇਗਾ। ਹਾਂ, 24 ਘੰਟੇ ਬਿਜਲੀ ‘ਚ ਥੋੜ੍ਹਾ ਸਮਾਂ ਜ਼ਰੂਰ ਲੱਗੇਗਾ। ਦਿੱਲੀ ‘ਚ ਢਾਈ ਸਾਲ ਲੱਗੇ ਸਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਜਾਇਜ਼ ਹਨ ਤੇ ਸਰਕਾਰ ਨੂੰ ਇਹ ਮੰਗਾਂ ਪੂਰੀਆਂ ਕਰਨੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਬਿਜਲੀ ਦੀ ਕੋਈ ਕਮੀ ਨਹੀਂ ਹੈ।

ਮੋਹਾਲੀ ਏਅਰਪੋਰਟ ਪੁੱਜਣ ਤੋਂ ਪਹਿਲਾਂ ਰਾਘਵ ਚੱਢਾ ਸਮੇਤ AAP ਦੇ ਕਈ ਆਗੂ ਏਅਰਪੋਰਟ ‘ਤੇ ਮੌਜੂਦ ਸਨ। ਯੂਟੀ ਗੈਸਟ ਹਾਊਸ ਪਹੁੰਚ ਕੇ ਸਭ ਤੋਂ ਪਹਿਲਾਂ ਉਨ੍ਹਾਂ ‘ਆਪ’ ਆਗੂਆਂ ਨਾਲ ਗੱਲਬਾਤ ਕੀਤੀ। ਦਿੱਲੀ ਤੋਂ ਨਿਕਲਣ ਤੋਂ ਪਹਿਲਾਂ ਅੱਜ ਸਵੇਰੇ ਕੇਜਰੀਵਾਲ ਨੇ ਟਵੀਟ ਕਰਕੇ ਕਿਹਾ ਸੀ ਕਿ ਪੰਜਾਬ ਇਕ ਨਵੀਂ ਸਵੇਰ ਲਈ ਤਿਆਰ ਹੋ ਰਿਹਾ ਹੈ ਤੇ ਮੈਂ ਪੰਜਾਬ ਲਈ ਮਿਲਦੇ ਹਾਂ ਬਸ ਕੁੱਝ ਘੰਟੇ ਬਾਅਦ।’