Uncategorized
ਨਵਾਂ ਸਿਸਟਮ ਤਿਆਰ ਕਰਦੇ ਹੋਏ, ਕੇਜਰੀਵਾਲ ਨੇ ਕੋਰੋਨਾ ਨੂੰ ਖ਼ਤਮ ਕਰਨ ਲਈ ਇਹ ਫੈਸਲਾ
ਕੋਰੋਨਾ ਮਹਾਂਮਾਰੀ ਸਾਰੇ ਦੇਸ਼ ‘ਚ ਆਪਣਾ ਅਸਰ ਜੋਰਾ ਸ਼ੋਰਾ ਨਾਲ ਦਿਖਾ ਰਹੀ ਹੈ। ਇਸ ਨੂੰ ਖਤਮ ਕਰਨ ਲਈ ਤੇ ਕੋਰੋਨਾ ਨੂੰ ਹਰਾਉਣ ਲਈ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਸਰਕਾਰ ਨੇ ਇਕ ਵੱਡਾ ਫੈਸਲਾ ਲਿਆ ਹੈ। ਇਸ ਫੈਸਲੇ ਨੂੰ ਮੱਦੇਨਜ਼ਰ ਰੱਖਦੇ ਹੋਏ ਕੇਜਰੀਵਾਲ ਸਰਕਾਰ ਨੇ ਕਿਹਾ ਕਿ ਹੁਣ ਕੋਰੋਨਾ ਮਰੀਜ਼ਾਂ ਨੂੰ ਐਮਰਜੈਂਸੀ ‘ਚ ਘਰ ਬੈਠੇ ਹੀ ਆਕਸੀਜਨ ਮਿਲੇਗੀ। ਜੋ ਮਰੀਜ਼ ਕੋਰੋਨਾ ਸੰਕ੍ਰਮਿਤ ਹਨ ਤੇ ਜਿਨ੍ਹਾਂ ਨੇ ਆਪਣੇ ਆਪ ਨੂੰ ਘਰ ‘ਚ ਕੁਆਰੰਟੀਨ ਕੀਤਾ ਹੋਇਆ ਹੈ। ਉਨ੍ਹਾਂ ਲਈ ਆਕਸੀਜਨ ਸਿਲੰਡਰ ਸਹੀ ਢੰਗ ਨਾਲ ਪ੍ਰਾਪਤ ਕਰਨ ਲਈ ਇਕ ਸਿਸਟਮ ਬਣਾਇਆ ਗਿਆ ਹੈ। ਇਸ ਨਾਲ ਹੀ ਵੱਡੀ ਗੱਲ ਹੈ ਕਿ ਦਿੱਲੀ ਸਰਕਾਰ ਵੱਲੋਂ ਲਿਆ ਗਿਆ ਇਹ ਵੱਡਾ ਫੈਸਲਾ ਹਸਪਤਾਲਾਂ ‘ਚ ਭੀੜ ਨੂੰ ਤਾਂ ਘੱਟ ਕਰੇਗਾ ਹੀ ਨਾਲ ਹੀ ਇਹ ਕੋਰੋਨਾ ਮਹਾਂਮਾਰੀ ਨੂੰ ਵੀ ਘੱਟ ਕਰ ਸਕਦਾ ਹੈ। ਇਸ ਦੌਰਾਨ 50 ਹਜ਼ਾਰ ਤੋਂ ਜ਼ਿਆਦਾ ਮਰੀਜ਼ ਕੋਰੋਨਾ ਸੰਕ੍ਰਮਿਤ ਹੋਮ ਕੁਆਰੰਟੀਨ ਹਨ।ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਡੀਐਮ ਇਹ ਫੈਸਲਾ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ ਕਿ ਕਿਹੜੇ ਮਰੀਜ਼ ਨੂੰ ਆਕਸੀਜਨ ਦੀ ਜ਼ਰੂਰਤ ਹੈ। ਇਸ ਦੌਰਾਨ ਹਰੇਕ ਜ਼ਿਲ੍ਹੇਂ ‘ਚ 20 ਆਕਸੀਜਨ ਸਿਲੰਡਰ ਦਾ ਇੰਤਜਾਮ ਕੀਤਾ ਗਿਆ ਹੈ। ਇਸ ਨਾਲ ਹੋਮ ਕੁਆਰੰਟੀਨ ਵਾਲੇ ਮਰੀਜ਼ ਜਿਨ੍ਹਾਂ ਨੂੰ ਆਕਸੀਜਨ ਦੀ ਲੋੜ ਹੈ ਉਹ ਦਿੱਲੀ ਸਰਕਾਰ ਦੇ ਪੋਰਟਲ (https://delhi.gov.in) ਤੇ ਅਪਲਾਈ ਕਰ ਸਕਦੇ ਹਨ।