Connect with us

Uncategorized

ਭਾਜਪਾ ਉਮੀਦਵਾਰਾਂ ਦਾ ਕਿਸਾਨ ਯੂਨੀਅਨ ਵੱਲੋਂ ਵਿਰੋਧ ਜਾਰੀ

Published

on

Kisan Union continues to oppose BJP candidates

ਕਿਸਾਨ ਯੂਨੀਅਨ ਉਗਰਾਹਾਂ ਦਾ ਧਰਨਾ 129 ਵੇਂ ਦਿਨ ‘ਚ ਦਾਖਲ ਹੋ ਚੁੱਕਿਆ ਹੈ। ਉਥੇ ਹੀ ਇਸੇ ਕਿਸਾਨ ਯੂਨੀਅਨ ਵੱਲੋਂ ਚੋਣ ਮੈਦਾਨ ‘ਚ ਉਤਰੇ ਭਾਜਪਾ ਉਮੀਦਵਾਰਾਂ ਦਾ ਵਿਰੋਧ ਜਾਰੀ ਹੈ। ਇਸੇ ਲੜੀ ਤਹਿਤ ਕਿਸਾਨ ਯੂਨੀਅਨ ਦਾ ਇਕ ਇਕੱਠ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਸਪਾਲ ਸਿੰਘ ਨੰਗਲ ਦੀ ਅਗਵਾਈ ਹੇਠ ਪੈਦਲ ਮਾਰਚ ਕਰਦਾ ਹੋਇਆ, ਸਥਾਨਕ ਸ਼ਹਿਰ ਦੇ ਵਾਰਡ ਨੰਬਰ-2 ਤੋਂ ਭਾਜਪਾ ਦੇ ਉਮੀਦਵਾਰਾਂ ਦੇ ਨਿਵਾਸ ਸਥਾਨ ‘ਤੇ ਜਾ ਕੇ ਧਰਨਾ ਲਾਇਆ ਗਿਆ ਹੈ।

ਇਸ ਮੌਕੇ ਹਾਜ਼ਰ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਸਪਾਲ ਸਿੰਘ ਨੰਗਲ ਅਤੇ ਨਿਰਮਲ ਸਿੰਘ ਬਲਾਕ ਪ੍ਰਧਾਨ ਕੋਟਕਪੂਰਾ ਨੇ ਆਖਿਆ ਕਿ ਇਹ ਭਾਜਪਾ ਸਰਕਾਰ ਜੋ ਕਿ ਖੂਨਪੀਣੀ ਸਰਕਾਰ ਹੈ। ਇਸ ਸਰਕਾਰ ਨੇ ਅੱਜ ਤਕ ਕਿਸੇ ਦਾ ਵੀ ਭਲਾ ਨਹੀਂ ਕੀਤਾ। ਇਹ ਸਰਕਾਰ ਅੱਜ ਕਿਸਾਨੀ ਨੂੰ ਪੂਰੀ ਤਰਾਂ ਨਾਲ ਖਤਮ ਕਰਨ ਤੇ ਤੂਲੀ ਹੋਈ ਹੈ। ਇਸੇ ਸਰਕਾਰ ਨੇ ਅੱਜ ਸਾਡੇ 200 ਤੋਂ ਵੱਧ ਕਿਸਾਨ ਮੌਤ ਦੇ ਮੂੰਹ ਸੁੱਟ ਦਿੱਤੇ ਹਨ। ਜਿਸ ਕਰਕੇ ਉਨਾਂ ਦੇ ਪਰਿਵਾਰਾਂ ਨੂੰ ਕਾਫੀ ਨੁਕਸਾਨ ਝੱਲਣਾ ਪੈ ਰਿਹਾ ਹੈ। ਇਹ ਉਹੀ ਸਰਕਾਰ ਹੈ ਜਿਹਨੇ ਸਾਡੇ ਦਿੱਲੀ ਵਿਖੇ ਚੱਲ ਰਹੇ ਸਾਂਤਮਈ ਅੰਦੋਲਨ ਵਿੱਚ ਸ਼ਰਾਰਤੀ ਅਨਸਰ ਭੇਜਕੇ ਸਾਡੇ ਅੰਦੋਲਨ ਨੂੰ ਖਤਮ ਕਰਨਾ ਚਾਹਿਆ। ਪਰ ਅਸੀਂ ਹਾਰ ਨਹੀਂ ਮਨਾਂਗੇ ਤੇ ਸਬ ਕੁਝ ਸਹਿ ਕੇ ਵੀ ਅਖੀਰ ਤੱਕ ਜਿੱਤ ਹਾਸਲ ਕਰਾਂਗੇ।

ਉਨ੍ਹ ਵਾਰਡ ਵਾਸੀਆਂ ਨੂੰ ਬੀਜੇਪੀ ਦੇ ਉਮੀਦਵਾਰਾਂ ਨੂੰ ਵੋਟਾਂ ਨਾ ਪਾਉਣ ਦੀ ਅਪੀਲ ਵੀ ਕੀਤੀ ਹੈ। ਇਸ ਮੌਕੇ ਨਿਰਮਲ ਸਿੰਘ ਜਿਉਣਵਾਲਾ ਬਲਕਰਨ ਸਿੰਘ ਨੰਗਲ, ਸੁਖਜੀਤ ਸਿੰਘ ਜਿਉਣਵਾਲਾ, ਸੁਖਦੇਵ ਸਿੰਘ ਰਣ ਸਿੰਣ ਵਾਲਾ, ਹਰਜੀਤ ਸਿੰਘ ਕੋਟਕਪੂਰਾ, ਬਿੰਦੀ ਸੰਧੂ ਕੋਟਕਪੂਰਾ, ਜਗਦੀਸ਼ ਬੀਹਲੇਵਾਲਾ, ਦਰਸ਼ਨ ਸਿੰਘ ਔਲਖ, ਗੁਰਸੇਵਕ ਸਿੰਘ ਭੋਲੂਵਾਲਾ, ਲਵਪ੍ਰਰੀਤ ਸਿੰਘ ਮਚਾਕੀ ਮੱਲ ਸਿੰਘ, ਜਸਵਿੰਦਰ ਭਾਗਥਲਾ, ਜਗਸੀਰ ਸਿੰਘ ਕੋਟਸੁਖੀਆ, ਦਿਲਬਾਗ ਮੱਤਾ, ਗਗਨਦੀਪ ਭੋਲੂਵਾਲਾ ਆਦਿ ਹਾਜ਼ਰ ਸਨ।