WORLD
ਨਵੇਂ ਸਾਲ ਤੋਂ ਪਹਿਲਾਂ ਕੈਨੇਡਾ ‘ਚ ਰਹਿਣ ਵਾਲੇ ਭਾਰਤੀਆਂ ਲਈ ਵੱਡੀ ਖਬਰ, ਜਾਣੋ

31 ਦਸੰਬਰ 2023 : ਭਾਰਤ ਅਤੇ ਕੈਨੇਡਾ ਦੇ ਰਿਸ਼ਤੇ ਵਿਚ ਇਸ ਸਾਲ ਯਾਨੀ 2023 ਵਿੱਚ ਉਤਰਾਅ-ਚੜ੍ਹਾਅ ਬਹੁਤ ਹੀ ਜਿਆਦਾ ਆਏ ਸਨ । ਕੈਨੇਡਾ ‘ਚ ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੇ ਮਾਰੇ ਜਾਣ ਤੋਂ ਬਾਅਦ ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ‘ਚ ਤਣਾਅ ਵਧ ਗਿਆ ਹੈ। ਇਸ ਦੇ ਨਾਲ ਹੀ ਹੁਣ ਖ਼ਬਰਾਂ ਆ ਰਹੀਆਂ ਹਨ ਕਿ ਭਾਰਤ ਨੇ ਕੈਨੇਡਾ ਵਿੱਚ ਦੋ ਨਵੇਂ ਕੌਂਸਲੇਟ ਖੋਲ੍ਹਣ ਦਾ ਐਲਾਨ ਕੀਤਾ ਹੈ। ਇਹ ਦੂਤਾਵਾਸ ਨੋਵਾ ਸਕੋਸ਼ੀਆ ਖੇਤਰ ਲਈ ਮਿਸੀਸਾਗਾ ਅਤੇ ਹੈਲੀਫੈਕਸ ਵਿੱਚ ਖੋਲ੍ਹੇ ਜਾਣਗੇ। ਨਵੇਂ ਦੂਤਾਵਾਸ 1 ਜਨਵਰੀ 2024 ਤੋਂ ਕੰਮ ਕਰਨਾ ਸ਼ੁਰੂ ਕਰ ਦੇਣਗੇ। ਵੀਜ਼ਾ, ਪਾਸਪੋਰਟ ਤੋਂ ਲੈ ਕੇ OCI ਤੱਕ ਸਾਰੀਆਂ ਸਹੂਲਤਾਂ ਇਨ੍ਹਾਂ ਕੇਂਦਰਾਂ ‘ਤੇ ਉਪਲਬਧ ਹੋਣਗੀਆਂ। ਟੋਰਾਂਟੋ ਸਥਿਤ ਭਾਰਤੀ ਦੂਤਾਵਾਸ ਨੇ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ।