National
ਛਾਪੇਮਾਰੀ ਦੌਰਾਨ ਸੁਨਿਆਰ ਤੋਂ ਬਰਾਮਦ ਕੀਤੇ ਨਕਦੀ 26 ਕਰੋੜ ਰੁਪਏ
MAHARSHTRA : ਇਨਕਮ ਟੈਕਸ ਵਿਭਾਗ (ਆਈ.ਟੀ.) ਨੇ ਮਹਾਰਾਸ਼ਟਰ ਦੇ ਨਾਸਿਕ ਸਥਿਤ ਸੁਰਾਨਾ ਜਵੈਲਰਜ਼ ‘ਤੇ ਛਾਪਾ ਮਾਰਿਆ। ਇਹ ਛਾਪੇਮਾਰੀ ਦੁਕਾਨ ਦੇ ਮਾਲਕ ਵੱਲੋਂ ਕਿਸੇ ਅਣਪਛਾਤੇ ਲੈਣ-ਦੇਣ ਦੇ ਜਵਾਬ ਵਿੱਚ ਕੀਤੀ ਗਈ ਸੀ।
ਇਨਕਮ ਟੈਕਸ ਵਿਭਾਗ ਨੇ ਸ਼ਨੀਵਾਰ ਸਵੇਰੇ ਗਹਿਣਿਆਂ ਦੀ ਦੁਕਾਨ ਅਤੇ ਮਾਲਕ ਦੇ ਘਰ ‘ਤੇ ਛਾਪੇਮਾਰੀ ਕੀਤੀ। ਇਨਕਮ ਟੈਕਸ ਵਿਭਾਗ ਵੱਲੋਂ ਮਾਰੇ ਗਏ ਛਾਪਿਆਂ ਦੌਰਾਨ ਕਰੀਬ 26 ਕਰੋੜ ਰੁਪਏ ਦੀ ਨਕਦੀ ਅਤੇ 90 ਕਰੋੜ ਰੁਪਏ ਦੀ ਬੇਹਿਸਾਬੀ ਜਾਇਦਾਦ ਦੇ ਦਸਤਾਵੇਜ਼ ਜ਼ਬਤ ਕੀਤੇ ਗਏ ਹਨ।
ਇਨਕਮ ਟੈਕਸ ਵਿਭਾਗ ਨੇ ਨਾਸਿਕ ਦੇ ਕੈਨੇਡਾ ਕਾਰਨਰ ਸਥਿਤ ਸੁਰਾਨਾ ਜਵੈਲਰਜ਼ ‘ਤੇ ਵੱਡੀ ਛਾਪੇਮਾਰੀ ਕੀਤੀ ਹੈ। ਮਾਲਕ ਵੱਲੋਂ ਕਥਿਤ ਅਣਦੱਸੇ ਲੈਣ-ਦੇਣ ਦੀ ਸੂਚਨਾ ਮਿਲਣ ਤੋਂ ਬਾਅਦ ਬੀਤੇ ਦਿਨ ਨੂੰ ਕੀਤੀ ਗਈ ਕਾਰਵਾਈ ਦੌਰਾਨ ਸੁਰਾਣਾ ਜਵੈਲਰਜ਼ ਦੇ ਮਾਲਕ ਅਤੇ ਉਸ ਦੀ ਉਸਾਰੀ ਕੰਪਨੀ ਮਹਾਲਕਸ਼ਮੀ ਬਿਲਡਰਜ਼ ਦੇ ਘਰ ਛਾਪੇਮਾਰੀ ਕੀਤੀ ਗਈ। ਇਨਕਮ ਟੈਕਸ ਵਿਭਾਗ ਵੱਲੋਂ ਮਾਰੇ ਗਏ ਛਾਪਿਆਂ ਦੌਰਾਨ ਕਰੀਬ 26 ਕਰੋੜ ਰੁਪਏ ਦੀ ਨਕਦੀ ਅਤੇ 90 ਕਰੋੜ ਰੁਪਏ ਦੀ ਬੇਨਾਮੀ ਜਾਇਦਾਦ ਦੇ ਦਸਤਾਵੇਜ਼ ਜ਼ਬਤ ਕੀਤੇ ਗਏ ਹਨ।
ਅਧਿਕਾਰੀਆਂ ਦੀਆਂ ਕਈ ਟੀਮਾਂ ਦਿਨ ਭਰ ਵਿੱਤੀ ਰਿਕਾਰਡ, ਲੈਣ-ਦੇਣ ਡੇਟਾ ਅਤੇ ਸੰਬੰਧਿਤ ਦਸਤਾਵੇਜ਼ਾਂ ਦੀ ਜਾਂਚ ਕਰ ਰਹੀਆਂ ਹਨ|