National
ਕੇਦਾਰਨਾਥ ‘ਚ ਕਿਉਂ ਕਰਨੀ ਪਈ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ, ਜਾਣੋ
KEDARNATH : ਹੈਲੀਕਾਪਟਰ ‘ਚ ਕੁਝ ਤਕਨੀਕੀ ਖਰਾਬੀ ਕਾਰਨ ਹੈਲੀਪੈਡ ਤੋਂ ਥੋੜ੍ਹੀ ਦੂਰੀ ‘ਤੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ।। ਹੈਲੀਕਾਪਟਰ ਵਿੱਚ ਕੁੱਲ 7 ਲੋਕ ਸਵਾਰ ਸਨ।
ਕੇਦਾਰਨਾਥ ਧਾਮ ਲਈ ਲੋਕਾਂ ਨੂੰ ਲੈ ਕੇ ਜਾ ਰਹੇ ਹੈਲੀਕਾਪਟਰ ‘ਚ ਤਕਨੀਕੀ ਖਰਾਬੀ ਆ ਗਈ, ਜਿਸ ਤੋਂ ਬਾਅਦ ਇਸ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਚੰਗੀ ਗੱਲ ਇਹ ਹੈ ਕੀ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ।
10 ਮਈ ਤੋਂ ਸ਼ੁਰੂ ਹੋਈ ਸੀ ਯਾਤਰਾ
ਇਸ ਸਾਲ, ਚਾਰ ਧਾਮ ਯਾਤਰਾ 10 ਮਈ ਨੂੰ ਗੰਗੋਤਰੀ, ਯਮੁਨੋਤਰੀ ਅਤੇ ਕੇਦਾਰਨਾਥ ਦੇ ਤਿਨ ਧਾਮਾਂ ਦੇ ਖੁਲ੍ਹਣ ਨਾਲ ਸ਼ੁਰੂ ਹੋਈ। ਬਦਰੀਨਾਥ ਦੇ ਦਰਵਾਜ਼ੇ 12 ਮਈ ਨੂੰ ਖੁੱਲੇ।
ਚਾਰ ਧਾਮ ਯਾਤਰਾ ਦਾ ਹਿੰਦੂ ਧਰਮ ਵਿੱਚ ਵੱਡਾ ਆਧਿਆਤਮਿਕ ਮਹੱਤਵ ਹੈ ਅਤੇ ਇਹ ਯਾਤਰਾ ਆਮ ਤੌਰ ‘ਤੇ ਅਪ੍ਰੈਲ -ਮਈ ਤੋਂ ਅਕਤੂਬਰ-ਨਵੰਬਰ ਤੱਕ ਹੁੰਦੀ ਹੈ।
ਯਾਤਰਾ ਲਈ ਆਨਲਾਈਨ ਰਜਿਸਟ੍ਰੇਸ਼ਨ ਲਾਜਮੀ
ਤੀਰਥ ਯਾਤਰੀਆਂ ਦੀ ਵੱਡੀ ਭੀੜ ਦੇ ਕਾਰਨ, ਉੱਤਰਾਖੰਡ ਸਰਕਾਰ ਨੇ ਚਾਰ ਧਾਮ ਯਾਤਰਾ ਕਰਨ ਵਾਲਿਆਂ ਲਈ ਰਜਿਸਟ੍ਰੇਸ਼ਨ ਜ਼ਰੂਰੀ ਕਰ ਦਿੱਤੀ ਹੈ | ਹਰਿਦੁਆਰ ਅਤੇ ਰਿਸ਼ੀਕੇਸ਼ ਵਿੱਚ ਆਫਲਾਈਨ ਰਜਿਸਟ੍ਰੇਸ਼ਨ ਰੋਕ ਦਿੱਤੇ ਜਾਣ ਨਾਲ, ਹੁਣ ਸ਼ਰਧਾਲੂਆਂ ਨੂੰ ਚਾਰ ਧਾਮ ਯਾਤਰਾ ‘ਤੇ ਜਾਣ ਤੋਂ ਪਹਿਲਾਂ ਆਨਲਾਈਨ ਰਜਿਸਟ੍ਰੇਸ਼ਨ ਕਰਨਾ ਪਵੇਗਾ।
ਬਿਨਾਂ ਰਜਿਸਟ੍ਰੇਸ਼ਨ ਤੋਂ ਕੋਈ ਸ਼ਰਧਾਲੂ ਦਰਸ਼ਨ ਨਹੀਂ ਕਰ ਸਕੇਗਾ |