National
ਕੋਹਲੀ ਪਤਨੀ ਅਨੁਸ਼ਕਾ ਨਾਲ ਰਿਸ਼ੀਕੇਸ਼ ‘ਚ ਪ੍ਰਧਾਨ ਮੰਤਰੀ ਮੋਦੀ ਦੇ ਗੁਰੂ ਆਸ਼ਰਮ ਪਹੁੰਚੇ

ਭਾਰਤੀ ਟੀਮ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਇਨ੍ਹੀਂ ਦਿਨੀਂ ਆਪਣੀ ਪਤਨੀ ਅਨੁਸ਼ਕਾ ਸ਼ਰਮਾ ਨਾਲ ਤੀਰਥ ਯਾਤਰਾ ਕਰ ਰਹੇ ਹਨ। ਕੋਹਲੀ ਨਿਊਜ਼ੀਲੈਂਡ ਖਿਲਾਫ ਵਨਡੇ ਸੀਰੀਜ਼ ਤੋਂ ਬਾਅਦ ਅਤੇ ਆਸਟ੍ਰੇਲੀਆ ਖਿਲਾਫ ਟੈਸਟ ਸੀਰੀਜ਼ ਤੋਂ ਪਹਿਲਾਂ ਮਿਲੇ ਬ੍ਰੇਕ ਦਾ ਸਭ ਤੋਂ ਵੱਧ ਫਾਇਦਾ ਉਠਾ ਰਿਹਾ ਹੈ।

ਕੋਹਲੀ ਅਤੇ ਅਨੁਸ਼ਕਾ ਰਿਸ਼ੀਕੇਸ਼ ਪਹੁੰਚੇ। ਇਸ ਦੌਰਾਨ ਦੋਵੇਂ ਸਵਾਮੀ ਦਯਾਨੰਦ ਸਰਸਵਤੀ ਦੇ ਆਸ਼ਰਮ ਵੀ ਪਹੁੰਚੇ। ਸਵਾਮੀ ਦਯਾਨੰਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਧਿਆਤਮਕ ਗੁਰੂ ਸਨ। ਮੀਡੀਆ ਰਿਪੋਰਟਾਂ ਮੁਤਾਬਕ ਵਿਰਾਟ ਅਤੇ ਅਨੁਸ਼ਕਾ ਧਾਰਮਿਕ ਰਸਮਾਂ ਲਈ ਰਿਸ਼ੀਕੇਸ਼ ਪਹੁੰਚੇ ਸਨ। ਮੰਗਲਵਾਰ ਨੂੰ ਧਾਰਮਿਕ ਰਸਮਾਂ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਦੋਹਾਂ ਨੇ ਗੁਰੂ ਜੀ ਦੀ ਸਮਾਧ ‘ਤੇ ਫੁੱਲ ਚੜ੍ਹਾ ਕੇ ਸਿਮਰਨ ਵੀ ਕੀਤਾ।

ਪਤਨੀ ਨਾਲ ਤੀਰਥ ਯਾਤਰਾ ‘ਤੇ ਗਏ ਵਿਰਾਟ
ਵਿਰਾਟ ਕੋਹਲੀ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਸ਼੍ਰੀਲੰਕਾ ਦੇ ਖਿਲਾਫ ਵਨਡੇ ਸੀਰੀਜ਼ ਤੋਂ ਪਹਿਲਾਂ ਅਨੁਸ਼ਕਾ ਅਤੇ ਬੇਟੀ ਵਾਮਿਕਾ ਦੇ ਨਾਲ ਵ੍ਰਿੰਦਾਵਨ ਦੇ ਸ਼੍ਰੀ ਬਾਕੇ ਬਿਹਾਰੀ ਮੰਦਿਰ ਵਿੱਚ ਮੱਥਾ ਟੇਕਿਆ ਸੀ। ਇਸ ਦੌਰਾਨ ਵਿਰਾਟ ਨੇ ਆਪਣੇ ਪਰਿਵਾਰ ਨਾਲ ਵਰਿੰਦਾਵਨ ‘ਚ ਸ਼੍ਰੀ ਪਰਮਾਨੰਦ ਜੀ ਦਾ ਆਸ਼ੀਰਵਾਦ ਲਿਆ ਸੀ। ਵ੍ਰਿੰਦਾਵਨ ਤੋਂ ਪਰਤਣ ਤੋਂ ਬਾਅਦ ਕੋਹਲੀ ਨੇ ਸ਼੍ਰੀਲੰਕਾ ਖਿਲਾਫ ਵਨਡੇ ਸੀਰੀਜ਼ ‘ਚ ਸ਼ਾਨਦਾਰ ਪ੍ਰਦਰਸ਼ਨ ਦਿਖਾਇਆ। ਹੁਣ ਉਹ ਆਸਟ੍ਰੇਲੀਆ ਖਿਲਾਫ ਟੈਸਟ ਸੀਰੀਜ਼ ‘ਚ ਹਿੱਸਾ ਲਵੇਗਾ। ਇਹ ਲੜੀ 9 ਫਰਵਰੀ ਤੋਂ ਸ਼ੁਰੂ ਹੋਣ ਜਾ ਰਹੀ ਹੈ।
