National
ਕੋਲਕਾਤਾ ਪੁਲਿਸ ਨੇ ਪਾਕਿਸਤਾਨੀ ਜਾਸੂਸ ਨੂੰ ਕੀਤਾ ਗ੍ਰਿ+ਫ+ਤਾਰ

ਕੋਲਕਾਤਾ, 26ਅਗਸਤ 2023: ਕੋਲਕਾਤਾ ਪੁਲਿਸ ਦੀ ਐਸਟੀਐਫ ਨੇ ਪਾਕਿਸਤਾਨ ਵਿੱਚ ਇੱਕ ਹੈਂਡਲਰ ਦੁਆਰਾ ਹਨੀ ਟ੍ਰੈਪ ਕਰਨ ਵਾਲੇ ਭਗਤਬੰਸ਼ੀ ਝਾਅ ਨਾਮ ਦੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਇਹ ਵਿਅਕਤੀ ਫੌਜ ਨਾਲ ਜੁੜੀਆਂ ਸੰਵੇਦਨਸ਼ੀਲ ਜਾਣਕਾਰੀਆਂ ਪਾਕਿਸਤਾਨੀ ਏਜੰਸੀਆਂ ਨੂੰ ਦੇ ਰਿਹਾ ਸੀ।
ਭਗਤਬੰਸ਼ੀ ਨੇ ਪਾਕਿਸਤਾਨ ਤੋਂ ਆਰੂਸ਼ੀ ਸ਼ਰਮਾ ਨਾਂ ਦੀ ਔਰਤ ਦੇ ਸੰਪਰਕ ‘ਚ ਆਉਣ ਤੋਂ ਬਾਅਦ ਦਿੱਲੀ ‘ਚ ਕਈ ਫੌਜੀ ਠਿਕਾਣਿਆਂ ਦੀਆਂ ਤਸਵੀਰਾਂ ਭੇਜੀਆਂ ਸਨ। ਉਸਨੇ ਆਰੂਸ਼ੀ ਲਈ ਓਟੀਪੀ ਅਤੇ ਐਕਟਿਵ ਸਿਮ ਕਾਰਡ ਦਾ ਵੀ ਪ੍ਰਬੰਧ ਕੀਤਾ।