Connect with us

Politics

BREAKING: ਕੁਲਚਾ ਵਿਵਾਦ: ਮੀਤ ਹੇਅਰ ਨੇ ਬਿਕਰਮ ਮਜੀਠੀਆ ਨੂੰ ਦਿੱਤੀ ਚੁਣੌਤੀ, ਕਿਹਾ….

Published

on

18ਅਕਤੂਬਰ 2023: ਪੰਜਾਬ ਦੀ ਸਿਆਸਤ ‘ਚ ਕੁਲਚਾ ਖਾਣ ਦਾ ਵਿਵਾਦ ਗਰਮਾ ਗਿਆ ਹੈ। ਕੈਬਨਿਟ ਮੰਤਰੀ ਮੀਤ ਹੇਅਰ ਨੇ ਕੁਲਚਾ ਵਿਵਾਦ ‘ਤੇ ਬਿਕਰਮ ਮਜੀਠੀਆ ਨੂੰ ਚੁਣੌਤੀ ਦਿੱਤੀ ਹੈ। ਉਨ੍ਹਾਂ ਮਜੀਠੀਆ ਨੂੰ ਕਿਹਾ ਕਿ ਉਹ ਸਾਬਤ ਕਰਨ ਕਿ ਉਨ੍ਹਾਂ ਨੇ ਹੋਟਲ ‘ਚ ਬੈਠ ਕੇ ਕੁਲਚਾ ਖਾਧਾ ਹੈ। ਜੇਕਰ ਇਹ ਸਾਬਤ ਹੋ ਗਿਆ ਤਾਂ ਮੈਂ ਰਾਜਨੀਤੀ ਛੱਡ ਦੇਵਾਂਗਾ। ਇੰਨਾ ਹੀ ਨਹੀਂ ਮੀਤ ਹੇਅਰ ਨੇ ਮਜੀਠੀਆ ਨੂੰ ਇਸ ਦੋਸ਼ ਲਈ ਮੁਆਫੀ ਮੰਗਣ ਲਈ ਵੀ ਕਿਹਾ ਹੈ। ਉਨ੍ਹਾਂ ਕਿਹਾ ਕਿ ਮਜੀਠੀਆ ਘਟੀਆ ਰਾਜਨੀਤੀ ਕਰ ਰਿਹਾ ਹੈ, ਕੁਲਚਾ ਖਾਣ ਦੀ ਮਨਘੜਤ ਕਹਾਣੀ ਰਚੀ ਗਈ ਹੈ।

ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਨੇ ਪੰਜਾਬ ਦੇ ਤਿੰਨ ਕੈਬਨਿਟ ਮੰਤਰੀਆਂ ‘ਤੇ ਹੋਟਲ ‘ਚ ਕੁਲਚਾ ਖਾਣ ਦੇ ਦੋਸ਼ ਲਾਏ ਸਨ। ਮਜੀਠੀਆ ਨੇ ਕਿਹਾ ਸੀ ਕਿ 14 ਸਤੰਬਰ ਨੂੰ ਤਿੰਨੋਂ ਕੈਬਨਿਟ ਮੰਤਰੀ ਗੁਰਮੀਤ ਮੀਤ ਹੇਅਰ, ਅਮਨ ਅਰੋੜਾ ਅਤੇ ਹਰਪਾਲ ਚੀਮਾ ਅੰਮ੍ਰਿਤਸਰ ਵਿਖੇ ਛੋਲੇ ਕੁਲਚਾ ਖਾਣ ਗਏ ਸਨ ਤਾਂ ਵੱਡੀ ਭੀੜ ਹੋਣ ਕਾਰਨ ਤਿੰਨਾਂ ਨੇ ਸਾਹਮਣੇ ਹੋਟਲ ਦਾ ਕਮਰਾ ਖੋਲ੍ਹ ਕੇ ਛੋਲੇ ਕੁਲਚਾ ਖਾ ਲਿਆ ਸੀ। ਜਦੋਂ ਹੋਟਲ ਕਰਮਚਾਰੀ ਨੇ ਕਮਰੇ ਦਾ ਬਿੱਲ ਮੰਗਿਆ ਤਾਂ ਇਨ੍ਹਾਂ ਕੈਬਨਿਟ ਮੰਤਰੀਆਂ ਨੇ ਆਪਣੀ ਤਾਕਤ ਦਿਖਾਉਂਦੇ ਹੋਏ 5500 ਰੁਪਏ ਦਾ ਬਿੱਲ ਜਮ੍ਹਾ ਕਰਵਾ ਦਿੱਤਾ। ਉਕਤ ਘਟਨਾ 14 ਸਤੰਬਰ ਦੀ ਦੱਸੀ ਜਾ ਰਹੀ ਹੈ।

ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਤੋਂ ਬਾਅਦ ਪ੍ਰਦੂਸ਼ਣ ਕੰਟਰੋਲ ਬੋਰਡ, ਆਬਕਾਰੀ ਅਤੇ ਖੁਰਾਕ ਵਿਭਾਗ ਨੇ ਹੋਟਲ ਮਾਲਕ ਨੂੰ ਨੋਟਿਸ ਜਾਰੀ ਕੀਤਾ ਸੀ। ਇਸ ਤੋਂ ਬਾਅਦ ਹੋਟਲ ਮਾਲਕ ਨੇ ਹਾਈ ਕੋਰਟ ਤੱਕ ਪਹੁੰਚ ਕੀਤੀ ਅਤੇ ਅਦਾਲਤ ਨੇ ਹੋਟਲ ਮਾਲਕ ਦੇ ਹੱਕ ਵਿੱਚ ਸਟੇਅ ਆਰਡਰ ਜਾਰੀ ਕਰ ਦਿੱਤਾ।