Connect with us

Punjab

Kulhad Pizza ਜੋੜੇ ਦੀ ਦੁਕਾਨ ਅੱਗੇ ਨਿਹੰਗਾਂ ਦਾ ਹੱਲਾ

Published

on

KULHAD PIZZA : ਕੁੱਲ੍ਹੜ ਪੀਜ਼ਾ ਕੱਪਲ ਫਿਰ ਤੋਂ ਇਕ ਵਾਰ ਵਿਵਾਦਾਂ ’ਚ ਆ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਕੁੱਲ੍ਹੜ ਪੀਜ਼ਾ ਜੋੜੇ ਦੀ ਦੁਕਾਨ ਬਾਹਰ ਬੀਤੇ ਦਿਨ ਨਿਹੰਗ ਸਿੰਘ ਨੇ ਹੱਲਾ ਬੋਲ ਕੀਤਾ ਹੈ।

ਇਸ ਦੇ ਨਾਲ ਹੀ ਬੁੱਢਾ ਦਲ ਦੇ ਨਿਹੰਗ ਸਿੰਘ ਵੱਡੀ ਗਿਣਤੀ ’ਚ ਕੁੱਲ੍ਹੜ ਪੀਜ਼ਾ ਜੋੜੇ ਦੀ ਦੁਕਾਨ ’ਤੇ ਪੁੱਜੇ, ਜਿੱਥੇ ਉਨ੍ਹਾਂ ਨੇ ਭਾਰੀ ਹੰਗਾਮਾ ਕੀਤਾ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ 4 ਦੀ ਪੁਲਿਸ ਮੌਕੇ ’ਤੇ ਪਹੁੰਚ ਗਈ। ਇਸ ਦੌਰਾਨ ਨਿਹੰਗ ਸਿੰਘਾਂ ਕਿਹਾ ਕਿ ਕਿ ਕੁੱਲ੍ਹੜ ਪੀਜ਼ਾ ਜੋੜੇ ਵਲੋਂ ਵਾਇਰਲ ਕੀਤੀ ਗਈ ਅਸ਼ਲੀਲ ਵੀਡੀਉ ਦਾ ਬੱਚਿਆਂ ’ਤੇ ਮਾੜਾ ਅਸਰ ਪੈ ਰਿਹਾ ਹੈ।
ਸੋਸ਼ਲ ਮੀਡੀਆ ‘ਤੇ ਵੀਡੀਓਜ਼ ਪਾਉਣ ਨੂੰ ਲੈ ਕੇ ਨਿਹੰਗਾਂ ਨੇ ਕੁੱਲ੍ਹੜ ਪੀਜ਼ਾ ਜੋੜੇ ਨੂੰ ਧਮਕੀ ਦਿੰਦੇ ਹੋਏ ਕਿਹਾ ਜੇਕਰ ਵੀਡੀਉ ਪਾਉਣੀ ਹੈ ਤਾਂ ਸਹਿਜ ਅਰੋੜਾ ਪੱਗ ਲਾਹ ਕੇ ਰੱਖੇ। ਸਾਡੇ ਕੋਲੋਂ ਕੌਮ ਦੀ ਬਦਨਾਮੀ ਨਹੀਂ ਵੇਖੀ ਜਾਂਦੀ। ਸਹਿਜ ਅਰੋੜਾ ਨਹੀਂ ਮੰਨੇਗਾ ਤਾਂ ਨਤੀਜੇ ਭੁਗਤੇਗਾ। ਉਨ੍ਹਾਂ ਸ਼ਰੇਆਮ ਧਮਕੀ ਦਿੰਦੇ ਕਿਹਾ ਕਿ ਤਿੰਨ ਦਿਨ ਬਾਅਦ ਉਹ ਫਿਰ ਆਉਣਗੇ ਅਤੇ ਉਸ ਦਿਨ ਕੁਝ ਵੱਡਾ ਹੋਵੇਗਾ।

ਨਿਹੰਗ ਸਿੰਘਾਂ ਨੇ ਕਿਹਾ ਕਿ ਜੇਕਰ ਪੁਲਿਸ ਨੂੰ ਪਤਾ ਹੈ ਕਿ ਉਹ ਵੀਡੀਓ ਉਨ੍ਹਾਂ ਵਲੋਂ ਹੀ ਵਾਇਰਲ ਕੀਤੀ ਗਈ ਸੀ ਤਾਂ ਉਨ੍ਹਾਂ ਵਿਰੁਧ ਕਾਰਵਾਈ ਕਿਉਂ ਨਹੀਂ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਇਸ ਮਾਮਲੇ ਵਿਚ ਖ਼ੁਦ ਸ਼ਿਕਾਇਤ ਦੇਣ ਦੀ ਗੱਲ ਕਹੀ।