Connect with us

International

ਜਾਣੋ ਕਿਵੇਂ ਸੈਂਕੜੇ ਚੂਹਿਆਂ ਨੇ ਇਕ ਔਰਤ ਤੇ ਹਮਲਾ ਕਰ ਕੁਤਰੇ ਹੱਥ ਪੈਰ

Published

on

britain susan

ਬ੍ਰਿਟੇਨ ਦਾ ਇਕ ਹੈਰਾਨ ਕਰ ਦੇਣ ਮਾਮਲਾ ਸਾਹਮਣੇ ਆਇਆ ਹੈ। ਇੱਥੇ ਲੰਡਨ ਦੀ ਰਹਿਣ ਵਾਲੀ ਇਕ ਬੀਬੀ ਨੇ ਖੁਦ ‘ਤੇ 100 ਤੋਂ ਵੱਧ ਚੂਹਿਆਂ ਦੇ ਹਮਲੇ ਦਾ ਦਾਅਵਾ ਕੀਤਾ ਹੈ। ਬੀਬੀ ਦਾ ਕਹਿਣਾ ਹੈ ਕਿ ਪਾਰਕ ‘ਚ ਟਹਿਲਦੇ ਸਮੇਂ ਚੂਹਿਆਂ ਨੇ ਉਸ ‘ਤੇ ਹਮਲਾ ਕੀਤਾ ਅਤੇ ਉਸ ਦੇ ਹੱਥ-ਪੈਰ ਕੁਤਰ ਦਿੱਤੇ ਅਤੇ ਉਸ ਨੂੰ ਜ਼ਖਮੀ ਕਰ ਦਿੱਤਾ। ਇਸ ਘਟਨਾ ਮਗਰੋਂ ਬੀਬੀ ਨੇ ਲੋਕਾਂ ਨੂੰ ਰਾਤ ਵੇਲੇ ਪਾਰਕ ਵਿਚ ਨਾ ਜਾਣ ਦੀ ਹਿਦਾਇਤ ਦਿੱਤੀ ਹੈ। ਲੰਡਨ ਵਿਚ ਰਹਿਣ ਵਾਲੀ 43 ਸਾਲਾ ਸੁਸਾਨ ਟ੍ਰੇਫਟਬ 19 ਜੁਲਾਈ ਨੂੰ ਰਾਤ 9 ਵਜੇ ਦੇ ਕਰੀਬ ਨੌਰਥਫੀਲਡਸ ਈਲਿੰਗ ਸਥਿਤ ਬਲੀਡਿਨ ਪਾਰਕ ਵਿਚ ਟਹਿਲ ਰਹੀ ਸੀ। ਉਦੋਂ ਉਸ ਦੀ ਨਜ਼ਰ ਘਾਹ ਵਿਚ ਘੁੰਮਦੇ ਸੈਂਕੜੇ ਚੂਹਿਆਂ ‘ਤੇ ਪਈ।ਇੰਨੇ ਸਾਰੇ ਚੂਹੇ ਇਕੱਠੇ ਦੇਖ ਕੇ ਸੁਸਾਨ ਘਬਰਾ ਗਈ। ਇਸ ਤੋਂ ਪਹਿਲਾਂ ਕਿ ਉਹ ਪਾਰਕ ਵਿਚੋਂ ਨਿਕਲ ਪਾਉਂਦੀ, ਚੂਹਿਆਂ ਨੇ ਉਸ ‘ਤੇ ਹਮਲਾ ਕਰ ਦਿੱਤਾ। ਸੁਸਾਨ ਨੇ ਕਿਹਾ ਕਿ ਮੈਂ ਇੰਨੇ ਸਾਰੇ ਚੂਹੇ ਦੇਖ ਕੇ ਘਬਰਾ ਗਈ। ਇਹਨਾਂ ਦੀ ਗਿਣਤੀ 100 ਤੋਂ ਵੱਧ ਹੋਵੇਗੀ।

ਮੈਨੂੰ ਅਜਿਹਾ ਲੱਗ ਰਿਹਾ ਸੀ ਕਿ ਮੈਂ ਬੀਮਾਰ ਹੋਣ ਜਾ ਰਹੀ ਹਾਂ। ਚੂਹੇ ਮੇਰੇ ਪੈਰਾਂ ‘ਤੇਂ ਰੇਂਗ ਰਹੇ ਸਨ। ਮੈਂ ਉਹਨਾਂ ਨੂੰ ਪਿੱਛੇ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਹਨੇਰੇ ਕਾਰਨ ਇਹ ਦੇਖ ਪਾਉਣਾ ਮੁਸ਼ਕਲ ਸੀ ਕਿ ਚੂਹੇ ਕਿੱਥੋਂ ਆ ਰਹੇ ਸਨ। ਚੂਹੇ ਮੇਰੇ ਹੱਥ-ਪੈਰ ਕੁਤਰ ਰਹੇ ਸਨ ਅਤੇ ਮੇਰੇ ਸਰੀਰ ‘ਤੇ ਚੜ੍ਹਨ ਦੀ ਕੋਸ਼ਿਸ਼ ਕਰ ਰਹੇ ਸਨ। ਸੁਸਾਨ ਨੇ ਕਿਹਾ ਕਿ ਹਾਦਸੇ ਵਾਲੇ ਦਿਨ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕਿਸ ਤੋਂ ਮਦਦ ਮੰਗਾਂ। ਮੈਂ ਕਦੇ ਕਿਸੇ ਨੂੰ ਇਸ ਤਰ੍ਹਾਂ ਦੇ ਹਮਲੇ ਬਾਰੇ ਗੱਲ ਕਰਦਿਆਂ ਨਹੀਂ ਸੁਣਿਆ ਸੀ। ਮੈਂ ਸਾਰੇ ਲੋਕਾਂ ਨੂੰ ਕਹਿਣਾ ਚਾਹੁੰਦੀ ਹਾਂ ਕਿ ਉਹ ਰਾਤ ਵੇਲੇ ਪਾਰਕ ਵਿਚ ਜਾਣ ਤੋਂ ਬਚਣ। ਪਾਰਕਾਂ ਆਦਿ ‘ਚ ਗੰਦਗੀ ਤੇ ਬਚੇ ਹੋਏ ਭੋਜਨ ਨੂੰ ਖਾਣ ਲਈ ਜਾਨਵਰ ਤੇ ਚੂਹੇ ਆ ਜਾਂਦੇ ਹਨ। ਇਸ ਲਈ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਖਾਣੇ ਦਾ ਸਾਮਾਨ ਇੱਧਰ-ਉੱਧਰ ਨਾ ਸੁੱਟਣ ਕਿਉਂਕਿ ਬਚਿਆ ਹੋਇਆ ਭੋਜਨ ਵੀ ਚੂਹਿਆਂ ਨੂੰ ਆਕਰਸ਼ਿਤ ਕਰਦਾ ਹੈ।