Connect with us

Politics

ਮੰਤਰੀ ਨਰਿੰਦਰ ਸਿੰਘ ਤੋਮਰ ਨੇ ਸੁਖਬੀਰ ਬਾਦਲ ਨੂੰ ਲਿਖੀ ਚਿੱਠੀ

ਆਰਡੀਨੈਂਸ ਬਾਰੇ ਸੁਖਬੀਰ ਬਾਦਲ ਦੇ ਨਾਮ ਆਈ ਚਿੱਠੀ

Published

on

ਆਰਡੀਨੈਂਸ ਬਾਰੇ ਸੁਖਬੀਰ ਬਾਦਲ ਦੇ ਨਾਮ ਆਈ ਚਿੱਠੀ 
ਖੇਤੀਬਾੜੀ ਤੇ ਪੰਚਾਇਤ ਵਿਕਾਸ ਮੰਤਰੀ ਨੇ ਲਿਖੀ ਚਿੱਠੀ 
ਕਿਸਾਨ ਜੱਥੇਬੰਦੀਆਂ ਵਿੱਚ ਆਰਡੀਨੈਂਸ ਖਿਲਾਫ ਰੋਸ ਪ੍ਰਦਰਸ਼ਨ 
ਨਰਿੰਦਰ ਸਿੰਘ ਤੋਮਰ ਨੇ ਦੱਸੇ ਆਰਡੀਨੈਂਸ ਦੇ ਫਾਇਦੇ 

27 ਅਗਸਤ : ਪੰਜਾਬ ਵਿੱਚ 3 ਆਰਡੀਨੈਂਸ ਦਾ ਮੁੱਦਾ ਕਾਫੀ ਭੱਖਿਆ ਹੈ। ਪੰਜਾਬ ਦੀਆਂ ਕਿਸਾਨ ਜੱਥੇਬੰਦੀਆਂ ਇਸ ਆਰਡੀਨੈਂਸ ਦੇ ਖਿਲਾਫ ਰੋਸ ਪ੍ਰਦਰਸ਼ਨ ਅਤੇ ਮੁਜ਼ਾਹਰੇ ਵੀ ਕਰ ਰਹੀਆਂ ਹਨ। ਬੀਤੇ ਦਿਨਾਂ ਵਿੱਚ ਸੁਖਬੀਰ ਬਾਦਲ ਨੇ ਕਿਹਾ ਸੀ ਕਿ ਉਹ ਆਰਡੀਨੈਂਸ ਬਾਰੇ ਕੇਂਦਰ ਨਾਲ ਗੱਲ ਕਰਨਗੇ ਅਤੇ ਕਿਸਾਨਾਂ ਦੇ ਹੱਕ ਦੀ ਗੱਲ ਕਰਨਗੇ ਜਿਸਦੇ ਬਾਦਲ ਸੁਖਬੀਰ ਬਾਦਲ ਨੇ ਖੇਤੀਬਾੜੀ ਤੇ ਪੰਚਾਇਤ ਵਿਕਾਸ ਮੰਤਰੀ ਨਰਿੰਦਰ ਸਿੰਘ ਤੋਮਰ ਨੂੰ ਇੱਕ ਚਿੱਠੀ ਲਿਖੀ ਸੀ। 
ਹੁਣ ਕੇਂਦਰ ਵਿੱਚੋਂ ਮੰਤਰੀ ਨਰਿੰਦਰ ਸਿੰਘ ਤੋਮਰ ਦੁਆਰਾ ਸੁਖਬੀਰ ਬਾਦਲ ਦੇ ਨਾਮ ਇੱਕ ਚਿੱਠੀ ਲਿਖੀ ਅਤੇ ਆਪਣਾ ਪੱਖ ਪੇਸ਼ ਕਰਦੇ ਹੋਏ ਸੁਖਬੀਰ ਬਾਦਲ ਚਿੱਠੀ ਦਾ ਜਵਾਬ ਦਿੱਤਾ 
ਅਤੇ ਲਿਖਿਆ ਕਿ ਆਰਡੀਨੈਂਸ ਕਿਸਾਨਾਂ ਦੀ ਭਲਾਈ ਲਈ ਹੈ,ਇਸ ਕਿਸਾਨਾਂ ਨੂੰ ਫਾਇਦਾ ਹੋਵੇਗਾ। 
ਕਿਸਾਨ ਵੱਡੀਆਂ-ਵੱਡੀਆਂ ਕੰਪਨੀਆਂ ਨਾਲ ਬਿਜ਼ਨੈਸ ਕਰ ਸਕਣਗੇ,ਬਿਨਾ ਕਿਸੇ ਘਪਲੇ ਦੇ ਕਿਸਾਨ ਸਿੱਧਾ ਕੰਪਨੀ ਨਾਲ ਵਪਾਰ ਕਰ ਸਕਣਗੇ। 
ਕਿਸਾਨਾਂ ਦਾ ਵਪਾਰ ਵੱਡੇ ਪੱਧਰ ਤੇ ਹੋਵੇਗਾ,ਉਹ ਆਪਣੀ ਫਸਲ ਕਿਤੇ ਵੀ ਵੇਚ ਸਕਦੇ ਹਨ। 
 
               ਨਰਿੰਦਰ ਸਿੰਘ ਤੋਮਰ ਨੇ ਆਰਡੀਨੈਂਸ ਦੀਆਂ ਚਿੱਠੀ ਵਿੱਚ ਆਰਡੀਨੈਂਸ ਦੀਆਂ ਖੂਬੀਆਂ ਪੇਸ਼ ਕੀਤੀਆਂ। ਪਰ ਕਿਸਾਨ ਜੱਥੇਬੰਦੀਆਂ ਅਨੁਸਾਰ ਇਹ ਆਰਡੀਨੈਂਸ ਕਿਸਾਨੀ ਨੂੰ ਖਤਮ ਕਰ ਦੇਵੇਗਾ। ਇਹ ਕਿਸਾਨ ਦੇ ਹਿੱਤਾਂ ਲਈ ਨਹੀਂ ਹੈ।